''ਸਿੱਧੂ ਨੇ ਕੀਤੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ, ਹੁਣ ਸੰਭਾਲਣਗੇ ਮੰਤਰਾਲਾ''
Friday, Jul 12, 2019 - 06:38 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਸੂਬੇ 'ਚ ਬਿਜਲੀ ਮੰਤਰਾਲਾ ਬਿਨਾਂ ਬਿਜਲੀ ਮੰਤਰੀ ਤੋਂ ਚੱਲ ਰਿਹਾ ਹੈ। ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ 'ਤੇ ਵਿਰੋਧੀ ਵੀ ਲਗਾਤਾਰ ਸਵਾਲ ਚੁੱਕ ਰਹੇ ਹਨ ਕਿ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਆਖਿਰ ਨਵਜੋਤ ਸਿੰਘ ਸਿੱਧੂ ਕਿੱਥੇ ਹਨ। ਕਾਂਗਰਸ ਦੇ ਸੀਨੀਅਰ ਆਗੂ ਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਆਖਿਰ ਕਦੋਂ ਸਿੱਧੂ ਨਵਾਂ ਮਹਿਕਮਾ ਸੰਭਾਲਣਗੇ। ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ ਅਤੇ ਹੁਣ ਉਹ ਜਲਦੀ ਹੀ ਆਪਣਾ ਕਾਰਜਭਾਰ ਸੰਭਾਲ ਲੈਣਗੇ।
ਸੂਬੇ 'ਚ ਬਿਜਲੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਤੇ ਸਭ ਦੀ ਜ਼ੁਬਾਨ 'ਤੇ ਇਹੀ ਸਵਾਲ ਹੈ ਕਿ ਵਿਭਾਗ ਨੂੰ ਸੰਭਾਲਣ ਵਾਲੇ ਮੰਤਰੀ ਨਵਜੋਤ ਸਿੰਘ ਸਿੱਧੂ ਕਿਥੇ ਹਨ। ਤਾਂ ਉਮੀਦ ਹੈ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਸਿੱਧੂ ਜਲਦ ਆਪਣਾ ਨਵਾਂ ਮੰਤਰਾਲਾ ਸੰਭਾਲ ਲੈਣਗੇ।