1,26,800 ਦੀ ਲਗਜ਼ਰੀ ਘੜੀ ਹੋ ਗਈ ਖਰਾਬ, ਕੰਜ਼ਿਊਮਰ ਕੋਰਟ ਨੇ ਕੰਪਨੀ ਨੂੰ ਪਾਈ ਝਾੜ, ਕਿਹਾ ਵਾਪਸ ਕਰੋ ਪੈਸੇ
Thursday, Aug 13, 2026 - 06:40 PM (IST)
ਚੰਡੀਗੜ੍ਹ (ਵੈੱਬ ਡੈਸਕ)- ਘੜੀ ਖਰਾਬ ਨਿਕਲਣ 'ਤੇ ਚੰਡੀਗੜ੍ਹ ਦੇ ਜ਼ਿਲ੍ਹਾ ਖ਼ਪਤਕਾਰ ਨਿਵਾਰਣ ਕਮਿਸ਼ਨ ਨੇ ਈਥੋਸ ਸਮਿਟ ਸਟੋਰ ਨੂੰ ਮੋਟਾ ਜੁਰਮਾਨਾ ਲਗਾਇਆ ਹੈ। ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਈਥੋਸ ਸਮਿਟ ਸਟੋਰ, ਏਲਾਂਟੇ ਮਾਲ, ਇੰਡਸਟਰੀਅਲ ਏਰੀਆ ਫੇਜ਼ ਚੰਡੀਗੜ੍ਹ ਅਤੇ ਓਰਿਸ ਵਾਚਸ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਕ ਸ਼ਹਿਰ ਦੇ ਨਿਵਾਸੀ ਨੂੰ 1,26,800 ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਹਿਰ ਵਾਸੀ ਹਿਤੇਸ਼ ਅਗਰਵਾਲ ਵੱਲੋਂ ਖ਼ਰੀਦੀ ਗਈ ਲਗਜ਼ਰੀ ਘੜੀ ਤੁਰੰਤ ਖ਼ਰਾਬ ਹੋ ਗਈ ਸੀ। ਕਮਿਸ਼ਨ ਨੇ ਦੋਵਾਂ ਧਿਰਾਂ ਨੂੰ ਸ਼ਿਕਾਇਤ ਕਰਤਾ ਨੂੰ ਮਾਨਸਿਕ ਪੀੜਾ ਅਤੇ ਪਰੇਸ਼ਾਨੀ ਪਹੁੰਚਾਉਣ ਲਈ ਮੁਆਵਜ਼ੇ ਵਜੋਂ 10,000 ਰੁਪਏ ਅਤੇ ਮੁਕੱਦਮੇ ਦੇ ਖ਼ਰਚੇ ਦਾ ਭੁਗਤਾਨ ਕਰਨ ਦਾ ਵੀ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ: ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
ਚੰਡੀਗੜ੍ਹ ਸੈਕਟਰ 36 ਸੀ ਦੇ ਰਹਿਣ ਵਾਲੇ ਸ਼ਿਕਾਇਤ ਕਰਤਾ ਹਿਤੇਸ਼ ਅਗਰਵਾਲ ਨੇ ਕਮਿਸ਼ਨ ਨੂੰ ਦਾਇਰ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ 30 ਦਸੰਬਰ 2023 ਨੂੰ ਏਲਾਂਟੇ ਮਾਲ, ਚੰਡੀਗੜ੍ਹ ਵਿਖੇ ਅਧਿਕਾਰਤ ਰੀਸੈਲਰ, ਈਥੋਸ ਸਮਿਟ ਸਟੋਰ ਤੋਂ 1,26,800 ਰੁਪਏ 'ਚ ਇਕ ਲਗਜ਼ਰੀ ਓਰਿਸ ਬਿਗ ਕਰਾਊਨ ਵਾਚ ਖ਼ਰੀਦੀ ਸੀ। ਘੜੀ ਖ਼ਰੀਦਣ ਵੇਲੇ ਉਸ ਨੂੰ ਇਕ ਵਾਰੰਟੀ ਕਾਰਡ ਦਿੱਤਾ ਗਿਆ ਸੀ, ਜਿਸ ਵਿਚ ਦੋ ਸਾਲ ਤੱਕ ਬਿਨਾਂ ਕਿਸੇ ਖ਼ਰਾਬੀ ਦੇ ਚੱਲਣ ਅਤੇ ਰਿਪੇਅਰ ਸਰਵਿਸ ਦੀ ਗਾਰੰਟੀ ਦੇਣ ਵਾਲਾ ਇਕ ਵਾਰੰਟੀ ਕਾਰਡ ਦਿੱਤਾ ਗਿਆ ਸੀ। ਹਾਲਾਂਕਿ ਘੜੀ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਅਤੇ 10 ਜੂਨ 2024 ਨੂੰ ਰੀਪੇਅਰ ਲਈ ਦਿੱਤੀ ਗਈ ਸੀ। ਭਰੋਸਾ ਦਿਵਾਏ ਜਾਣ ਦੇ ਬਾਵਜੂਦ ਤਿੰਨ ਮਹੀਨਿਆਂ ਦੇ ਅੰਦਰ ਫਿਰ ਤੋਂ ਘੜੀ ਵਿਚ ਖ਼ਰਾਬੀ ਆ ਗਈ, ਜਿਸ ਤੋਂ ਬਾਅਦ 19 ਸਤੰਬਰ 2024 ਨੂੰ ਇਸ ਨੂੰ ਦੂਜੀ ਵਾਰ ਰੀਪੇਅਰ ਲਈ ਜਮ੍ਹਾ ਕਰਵਾਉਣਾ ਪਿਆ। ਫਿਰ ਦੂਜੀ ਵਾਰ ਮੁਰੰਮਤ ਦੇ ਦੋ ਮਹੀਨਿਆਂ ਦੇ ਅੰਦਰ ਹੀ ਘੜੀ ਖਰਾਬ ਹੋ ਗਈ। ਇਸ ਦੌਰਾਨ ਸ਼ਿਕਾਇਤ ਕਰਤਾ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਘੜੀ ਵਿਚ ਮੈਨਿਊਫੈਕਚਰਿੰਗ ਨਾਲ ਜੁੜੀ ਕੋਈ ਖ਼ਰਾਬੀ ਹੀ ਅਤੇ ਤੀਜੀ ਵਾਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ 12 ਨਵੰਬਰ 2024 ਨੂੰ ਫਿਰ ਤੋਂ ਤੀਜੀ ਵਾਰ ਘੜੀ ਨੂੰ ਰੀਪੇਅਰ ਲਈ ਦਿੱਤਾ ਗਿਆ। ਤੀਜੀ ਵਾਰ ਰੀਪੇਅਰ ਹੋਣ ਦੇ ਬਾਵਜੂਦ ਘੜੀ ਕੰਮ ਨਹੀਂ ਕਰ ਰਹੀ ਸੀ। ਜਦੋਂ ਉਨ੍ਹਾਂ ਨੇ ਜਵਾਬਦੇਹੀ ਦੀ ਮੰਗ ਕੀਤੀ ਤਾਂ ਸਟੋਰ ਕੋਈ ਪੱਕਾ ਜਵਾਬ ਜਾਂ ਮੁਆਵਜ਼ੇ ਵਾਲੀ ਸਰਵਿਸ ਦੇਣ ਵਿਚ ਅਸਫ਼ਲ ਰਿਹਾ। ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਸਟੋਰ ਅਤੇ ਕੰਪਨੀ ਵੱਲੋਂ ਕੀਤਾ ਗਿਆ ਇਹ ਕੰਮ ਸਰਵਿਸ ਵਿਚ ਕਮੀ ਅਤੇ ਗਲਤ ਤਰੀਕਾ ਸੀ।
ਉਥੇ ਹੀ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਖ਼ਪਤਕਾਰਾਂ ਦੀ ਸ਼ਿਕਾਇਤ ਦਾ ਵਿਰੋਧ ਕੀਤਾ ਅਤੇ ਆਪਣਾ ਲਿਖਤੀ ਜਵਾਬ ਕੀਤਾ। ਸਟੋਰ ਦਾ ਕਹਿਣਾ ਹੈ ਕਿ ਪ੍ਰੀਮੀਅਮ ਘੜੀਆਂ ਦਾ ਇਕ ਅਧਿਕਾਰਤ ਪ੍ਰਚੂਨ ਵਿਕਰੇਤਾ ਹੋਣ ਦੇ ਨਾਤੇ, ਉਸ ਨੇ ਉਤਪਾਦ ਦੀ ਵਿਕਰੀ ਅਤੇ ਵਾਰੰਟੀ ਸੇਵਾ ਨੂੰ ਸੁਚਾਰੂ ਬਣਾਉਣ ਵਿੱਚ ਚੰਗੇ ਵਿਸ਼ਵਾਸ ਨਾਲ ਕੰਮ ਕੀਤਾ ਸੀ। ਉਸ ਨੇ ਨਾਂ ਤਾਂ ਇਸ ਨੂੰ ਬਣਾਇਆ ਸੀ ਅਤੇ ਨਾ ਹੀ ਇਸ ਵਿਚ ਕੋਈ ਬਦਲਾਅ ਕੀਤਾ ਸੀ। ਇਸ ਲਈ ਕਿਸੇ ਵੀ ਗੁਪਤ ਮੈਨਿਊਫੈਕਚਰਿੰਗ ਖ਼ਰਾਬੀ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਇਹ ਮੈਨਿਊਫੈਕਚਰਿੰਗ ਦੇ ਦਾਅਰੇ ਵਿਚ ਆਉਂਦਾ ਹੈ। ਇਹ ਮੰਨਿਆ ਗਿਆ ਕਿ ਸ਼ਿਕਾਇਤ ਕਰਤਾ ਨੇ ਵਾਰੰਟੀ ਤਹਿਤ ਅਧਿਕਾਰਤ ਸਰਵਿਸ ਸੈਂਟਰ ਨਾਲ ਸੰਪਰਕ ਕੀਤਾ ਸੀ ਅਤੇ ਬਿਨਾਂ ਦੇਰੀ ਕੀਤੇ ਇਸ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਵਾਚ ਕੰਪਨੀ ਨੂੰ ਨੋਟਿਸ ਸਹੀ ਭੇਜਿਆ ਗਿਆ ਸੀ। ਹਾਲਾਂਕਿ ਨੋਟਿਸ ਮਿਲਣ ਦੇ ਬਾਵਜੂਦ ਜਦੋਂ ਕੰਪਨੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਈ ਤਾਂ 8 ਦਸੰਬਰ 2025 ਨੂੰ ਉਸ ਦੇ ਖ਼ਿਲਾਫ਼ ਇਕ ਤਰਫ਼ਾ ਕਾਰਵਾਈ ਕੀਤੀ ਗਈ। ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਵੇਖਿਆ ਕਿ ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਵਾਰੰਟੀ ਦੀ ਮਿਆਦ ਦੇ ਅੰਦਰ ਘੜੀ ਖ਼ਰਾਬ ਹੋਣ ਲੱਗ ਪਈ ਸੀ ਅਤੇ ਵਿਰੋਧੀ ਧਿਰਾਂ ਦੁਆਰਾ ਮੁਰੰਮਤ ਦੀਆਂ ਤਿੰਨ ਕੋਸ਼ਿਸ਼ਾਂ ਦੇ ਬਾਵਜੂਦ ਘੜੀ ਵਿਚ ਇਹ ਖ਼ਰਾਬੀ ਬਣੀ ਰਹੀ। ਕਮਿਸ਼ਨ ਨੇ ਕਿਹਾ ਕਿ ਇਸ ਮੁਤਾਬਕ ਇਹ ਮੰਨਣਾ ਸੁਰੱਖਿਅਤ ਹੈ ਕਿ ਘੜੀ ਮੁਰੰਮਤਯੋਗ ਨਹੀਂ ਹੈ ਅਤੇ ਓਪੀ ਸ਼ਿਕਾਇਤ ਕਰਤਾ ਨੂੰ ਇਨਵੌਇਸ ਕੀਮਤ ਵਾਪਸ ਕਰਨ ਲਈ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ: ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70 ਹਜ਼ਾਰ ਡਾਲਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
