ਨਾਭਾ ਗਊਸ਼ਾਲਾ ’ਚ ਲੰਪੀ ਸਕਿਨ ਬੀਮਾਰੀ ਨਾਲ 8 ਹੋਰ ਪਸ਼ੂਆਂ ਦੀ ਮੌਤ
Sunday, Aug 21, 2022 - 06:12 PM (IST)
ਨਾਭਾ (ਜੈਨ) : ਰਿਆਸਤੀ ਨਗਰੀ ਦੀ ਗਊਸ਼ਾਲਾ ਦੇ ਤਿੰਨ ਯੂਨਿਟਾਂ ਵਿਚ ਲੰਪੀ ਸਕਿਨ ਬੀਮਾਰੀ ਨਾਲ 8 ਹੋਰ ਪਸ਼ੂਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 69 ਤੋਂ ਵੱਧ ਕੇ 77 ਹੋ ਗਿਆ ਹੈ। ਮ੍ਰਿਤਕ ਪਸ਼ੂਧਨ ਨੂੰ ਆਸ਼ਰਮ ਦੀ ਜ਼ਮੀਨ ਵਿਚ ਹੀ ਜੇ. ਸੀ. ਬੀ. ਨਾਲ ਵੱਡੇ-ਵੱਡੇ ਟੋਏ ਪੁੱਟ ਕੇ ਦਬਾਇਆ ਜਾ ਰਿਹਾ ਹੈ, ਜਿਸ ਨਾਲ ਜੈਮਲ ਸਿੰਘ ਕਾਲੋਨੀ ਵਿਚ ਕਿਸੇ ਵੀ ਸਮੇਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਬਦਬੂ ਵੀ ਫੈਲ ਰਹੀ ਹੈ। ਦੂਜੇ ਪਾਸੇ ਨਾਭਾ ਇਲਾਕੇ ਦੇ ਵੱਖ-ਵੱਖ ਖੇਤਰਾਂ ਵਿਚ 16 ਹੋਰ ਪਸ਼ੂਧਨ ਦੀ ਮੌਤ ਹੋਈ ਹੈ।
ਮਲੇਰੀਆ ਸਟਰੀਟ, ਪੁਰਾਣੀ ਨਾਭੀ, ਬੈਂਕ ਸਟਰੀਟ, ਪਟਿਆਲਾ ਗੇਟ ਸਮੇਤ ਅਨੇਕ ਖੇਤਰਾਂ ਵਿਚ ਚਮੜੀ ਰੋਗ ਨਾਲ ਪੀੜਤ ਪਸ਼ੂਧਨ ਮੁੰਘਦੇ ਹਨ, ਜਿਨ੍ਹਾਂ ਦਾ ਇਲਾਜ ਰੱਬ ਭਰੋਸੇ ਹੈ। ਬੀਮਾਰੀ ਕਾਰਨ ਇਹ ਪਸ਼ੂ ਰੋਟੀਆਂ ਵੀ ਨਹੀਂ ਖਾ ਰਹੇ। ਬੀੜ ਦੁਸਾਂਝ ਤੇ ਮੈਹਸ ਜੰਗਲਾਤ ਬੀੜ ਲਾਗੇ ਵੀ ਬੀਮਾਰ ਪਸ਼ੂਧਨ ਘੁੰਮਦਾ ਹੈ। ਗਊਸ਼ਾਲਾ ਆਸ਼ਰਮ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਮ੍ਰਿਤਕ ਪਸ਼ੂਧਨ ਦੀ ਗਿਣਤੀ ਇਸ ਸਮੇਂ 160 ਤੋਂ ਵੱਧ ਚੁੱਕੀ ਹੈ।