...ਤੇ ਹੁਣ 'ਲੁਧਿਆਣਾ' ਨੂੰ ਮਿਲੇਗੀ ਟ੍ਰੈਫਿਕ ਤੋਂ ਨਿਜਾਤ
Monday, Feb 11, 2019 - 05:19 PM (IST)

ਲੁਧਿਆਣਾ (ਹਿਤੇਸ਼) : ਸ਼ਹਿਰ 'ਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਖਾਲੀ ਪਲਾਟ 'ਚ ਪਾਰਕਿੰਗ ਬਣਾਉਣ ਦੀ ਮਨਜ਼ੂਰੀ ਦੇਣ ਦੀ ਜਿਹੜੀ ਯੋਜਨਾ 'ਯੂਨੀਫਾਈਡ ਮੈਟਰੋਪਲੇਟਿਨ ਅਥਾਰਟੀ' ਦੀ ਮੀਟਿੰਗ ਦੌਰਾਨ ਬਣਾਈ ਗਈ ਸੀ, ਉਸ 'ਤੇ ਐੱਮ. ਪੀ. ਰਵਨੀਤ ਬਿੱਟੂ ਨੇ ਐਤਵਾਰ ਨੂੰ ਮੇਅਰ ਦੀ ਹਾਜ਼ਰੀ 'ਚ ਮੋਹਰ ਲਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਪਾਰਕਿੰਗ ਦੀ ਕਮੀ ਦੇ ਰੂਪ 'ਚ ਸਾਹਮਣੇ ਆਈ ਹੈ, ਜਿਸ ਸਮੱਸਿਆ ਦੇ ਹੱਲ ਲਈ ਨਵੀਂ ਮਲਟੀ ਸਟੋਰੀ ਪਾਰਕਿੰਗ ਕੰਪਲੈਕਸ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਖਾਲੀ ਪਲਾਟ ਪਏ ਹੋਏ ਹਨ, ਉਨ੍ਹਾਂ ਨੂੰ ਪਾਰਕਿੰਗ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਲਈ ਲੋਕਾਂ ਨੂੰ ਸਿਰਫ ਰਜਿਸਟਰੀ ਦੀ ਕਾਪੀ, ਨਕਸ਼ੇ ਨਾਲ ਅਪਲਾਈ ਕਰਨ ਪਵੇਗਾ। ਉਨ੍ਹਾਂ ਨੇ ਸਾਫ ਕੀਤਾ ਕਿ ਮਨਜ਼ੂਰੀ ਦੇਣ ਲਈ ਨਗਰ ਨਿਗਮ ਵਲੋਂ ਕੋਈ ਚੇਂਜ ਆਫ ਲੈਂਡ ਯੂਜ਼ ਫੀਸ ਜਾਂ ਪ੍ਰਾਪਰਟੀ ਟੈਕਸ ਨਹੀਂ ਦੇਣਾ ਪਵੇਗਾ। ਇਸ 'ਤੇ ਇਹ ਸ਼ਰਤ ਲਾਈ ਜਾਵੇਗੀ ਕਿ ਇਨ੍ਹਾਂ ਲੋਕਾਂ ਨੂੰ ਨਗਰ ਨਿਗਮ ਵਲੋਂ ਫਿਕਸ ਕੀਤੀ ਜਾਣ ਵਾਲੀ ਪਾਰਕਿੰਗ ਫੀਸ ਵਸੂਲਣ ਦੀ ਛੋਟ ਹੋਵੇਗੀ।