ਦਰਜਨ ਦੇ ਕਰੀਬ ਹਥਿਆਬੰਦ ਹਮਲਾਵਰਾਂ ਵਲੋਂ ਘਰ 'ਤੇ ਹਮਲਾ, ਮਾਂ-ਧੀ ਜਿਊਂਦਾ ਸਾੜਨ ਦੀ ਕੋਸ਼ਿਸ਼

Friday, Oct 09, 2020 - 12:08 PM (IST)

ਦਰਜਨ ਦੇ ਕਰੀਬ ਹਥਿਆਬੰਦ ਹਮਲਾਵਰਾਂ ਵਲੋਂ ਘਰ 'ਤੇ ਹਮਲਾ, ਮਾਂ-ਧੀ ਜਿਊਂਦਾ ਸਾੜਨ ਦੀ ਕੋਸ਼ਿਸ਼

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਕਰਨੈਲ ਨਗਰ 'ਚ ਉਸ ਸਮੇ ਸਨਸਨੀ ਫੈਲ ਗਈ ਜਦੋਂ ਕੁਝ ਅਣਪਛਾਤਿਆਂ ਵਲੋਂ ਇਕ ਘਰ ਤੇ ਹਮਲਾ ਕਰ ਘਰ 'ਚ ਮੌਜੂਦ ਮਾਂ ਧੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ, ਬੀਤੀ ਦੇਰ ਰਾਤ ਹਰਜਿੰਦਰ ਸਿੰਘ ਨਾਮੀ ਪ੍ਰਾਪਟੀ ਡੀਲਰ ਦੇ ਪਰਿਵਾਰ 'ਤੇ ਕਰੀਬ 8-10  ਮੋਟਰਸਾਈਕਲ 'ਤੇ ਸਵਾਰ 2 ਦਰਜਨ ਦੇ ਕਰੀਬ ਹਥਿਆਰਾਂ ਸਾਹਿਤ ਹਮਲਾਵਰਾਂ ਵਲੋਂ ਹਮਲਾ ਕੀਤਾ ਗਿਆ। 

ਇਹ ਵੀ ਪੜ੍ਹੋ : 3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ

ਪਰਿਵਾਰ ਮੁਤਾਬਕ ਘਰ 'ਚ ਦਾਖ਼ਲ ਹੋ ਘਰ ਦੇ ਸ਼ੀਸ਼ੇ ਤੋੜੇ ਗਏ ਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਨਾਲ ਵਾਰ ਕਰ ਹਮਲਾ ਕੀਤਾ ਗਿਆ। ਘਰ 'ਚ ਮੌਜੂਦ ਮਾਂ, ਧੀ ਤੇ ਬੇਟੇ ਨੂੰ ਜਿਊਂਦੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁਹੱਲਾ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਪਰਿਵਾਰ ਦੀ ਜਾਨ ਬਚਾਈ, ਜਿਸ 'ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।  ਓਧਰ ਪੀੜਤ ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਤਾਂ ਉਸਦਾ ਪਤੀ ਘਰ 'ਚ ਮੌਜੂਦ ਨਹੀਂ ਸੀ। ਉਹ ਆਪਣੇ ਦੋ ਬੱਚਿਆਂ ਸਮੇਤ ਘਰ 'ਚ ਇੱਕਲੀ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਹੈ। ਦੂਜੇ ਪਾਸੇ ਜਾਂਚ ਅਧਿਕਾਰੀ ਮੁਤਾਬਕ ਮਾਮਲੇ ਜਾਂਚ ਜਾਰੀ ਹੈ। ਪਰਿਵਾਰ ਨੂੰ ਸਾੜਨ ਬਾਰੇ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ  ਤੇ ਮਾਮਲਾ ਪੁਰਾਣੀ ਰੰਜਿਸ਼ ਦੇ ਚੱਲਦੇ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਨ੍ਹਾਂ 'ਚੋ ਕੁਝ ਮੁਲਜ਼ਮਾਂ ਦੀ ਸ਼ਨਾਖਤ ਹੋ ਗਈ ਹੈ ਤੇ ਜਲਦ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।  

ਇਹ ਵੀ ਪੜ੍ਹੋ : ਮਾਸੂਮ ਬੱਚੇ ਲਈ ਕਾਲ ਬਣੀਆਂ ਕਾਲੀਆਂ ਮੱਖੀਆਂ, ਹੋਈ ਦਰਦਨਾਕ ਮੌਤ


author

Baljeet Kaur

Content Editor

Related News