ਪੁਲਸ ਤੋਂ ਬਚ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਲਹੂ-ਲੁਹਾਨ ਹਾਲ 'ਚ ਛੱਡ ਕੇ ਮੌਕੇ ਤੋਂ ਫਰਾਰ ਹੋਏ ਮੁਲਾਜ਼ਮ
Tuesday, Jun 30, 2020 - 11:52 AM (IST)
ਲੁਧਿਆਣਾ (ਤਰੁਣ) : ਕੁਝ ਪੁਲਸ ਕਾਮਿਆਂ ਦੀਆਂ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ ਕਾਰਨ ਪੂਰੇ ਪੁਲਸ ਪ੍ਰਸ਼ਾਸਨ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦਾ ਹੀ ਇਕ ਘਟਨਾ ਸ਼ਨੀਵਾਰ ਦੁਪਹਿਰ ਨੂੰ ਚੌਂਕ ਵੇਟਗੰਜ ਦੇ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਇਕ ਪੀ. ਸੀ. ਆਰ. ਦਸਤਾ ਨੰ. 54 ਇਕ ਐਕਟਿਵਾ ਦਾ ਪਿੱਛਾ ਕਰਦਾ ਹੈ। ਐਕਟਿਵਾ 'ਤੇ 3 ਨੌਜਵਾਨ ਸਵਾਰ ਸਨ। ਪੁਲਸ ਦਸਤਾ ਚਲਾਨ ਕੱਟਣ ਲਈ ਉਨ੍ਹਾਂ ਨੂੰ ਰੋਕਣਾ ਚਾਹੁੰਦਾ ਸੀ। ਨੌਜਵਾਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਸੇ ਗੱਲ ਤੋਂ ਘਬਰਾ ਕੇ ਨੌਜਵਾਨਾਂ ਨੇ ਐਕਟਿਵਾ ਭਜਾ ਲਈ ਅਤੇ ਅੱਗੇ ਜਾ ਕੇ ਉਨ੍ਹਾਂ ਦੀ ਐਕਟਿਵਾ ਇਕ ਕਾਰ ਅਤੇ ਦੀਵਾਰ ਨਾਲ ਟਕਰਾ ਗਈ। ਕਾਰ ਨਾਲ ਭਿਆਨਕ ਟੱਕਰ 'ਚ ਐਕਟਿਵਾ ਦੇ ਪਰਖੱਚੇ ਉੱਡ ਗਏ। ਐਕਟਿਵਾ ਦੇ ਪਿੱਛੇ ਬੈਠੇ ਦੋ ਨੌਜਵਾਨ ਬੁਰੀ ਤਰਾਂ ਲਹੂ-ਲੁਹਾਨ ਹੋ ਗਏ, ਜਦਕਿ ਐਕਟਿਵਾ ਚਾਲਕ ਦੇ ਕੁਝ ਸੱਟਾਂ ਲੱਗੀਆਂ। ਚਾਲਕ ਨੇ ਕਿਸੇ ਤਰ੍ਹਾਂ ਖੁਦ ਨੂੰ ਸੰਭਾਲਿਆ ਪਰ ਦੂਜੇ ਨੌਜਵਾਨ ਬੇਹੋਸ਼ ਹੋ ਕੇ ਸੜਕ 'ਤੇ ਪਏ ਸਨ। ਦੋਵੇਂ ਨੌਜਵਾਨ ਲਗਭਗ 10 ਮਿੰਟ ਤੱਕ ਸੜਕ 'ਤੇ ਬੇਹੋਸ਼ੀ ਦੀ ਹਾਲਤ ਵਿਚ ਪਏ ਰਹੇ। ਐਕਟਿਵਾ ਚਾਲਕ ਦੋਸਤ ਨੇ ਨੇੜੇ ਦੇ ਲੋਕਾਂ ਤੋਂ ਮੱਦਦ ਮੰਗੀ ਅਤੇ ਦੋਵੇਂ ਜ਼ਖ਼ਮੀ ਦੋਸਤਾਂ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋਂ : ਦਾਲ ਘੁਟਾਲੇ ਮਾਮਲੇ ਦੀਆਂ ਖ਼ਬਰਾਂ 'ਤੇ ਭੜਕੀ SGPC , ਪੁਲਸ ਨੂੰ ਦਿੱਤੀ ਸ਼ਿਕਾਇਤ
ਪੁਲਸ ਲਈ ਸ਼ਰਮਨਾਕ ਗੱਲ ਹੈ ਕਿ ਪਿੱਛਾ ਕਰਨ ਵਾਲੇ ਪੀ. ਸੀ. ਆਰ. ਦਸਤੇ ਨੰ. 54 ਨੇ ਲਾਪ੍ਰਵਾਹੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਪਿੱਛਾ ਕਰ ਰਹੇ ਨੌਜਵਾਨਾਂ ਦੀ ਐਕਟਿਵਾ ਜਦ ਦੁਰਘਟਨਾ ਗ੍ਰਸਤ ਹੁੰਦੀ ਹੈ ਤਾਂ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੌਕੇ ਤੋਂ ਹੀ ਫਰਾਰ ਹੋ ਗਏ। ਪੁਲਸ ਮੁਲਾਜ਼ਮ ਕਿਸੇ ਲਫੜੇ ਵਿਚ ਨਾ ਫਸ ਜਾਣ, ਇਸ ਲਈ ਪੁਲਸ ਕਾਮਿਆਂ ਨੇ ਆਪਣੀ ਡਿਊਟੀ ਕਰਨ ਦੀ ਬਜਾਏ ਭੱਜ ਕੇ ਜਾਨ ਛੁਡਾਉਣੀ ਚਾਹੀ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ
ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਘਟਨਾ
ਵੇਟਗੰਜ ਚੌਂਕ ਕੋਲ ਹੋਈ ਇਸ ਭਿਆਨਕ ਟੱਕਰ ਦੀ ਘਟਨਾ ਉਥੇ ਕਈ ਕੰਪਲੈਕਸਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਸ ਦਸਤਾ ਪਿੱਛਾ ਕਰ ਰਿਹਾ ਹੈ। ਪੀ. ਸੀ. ਆਰ. ਦਸਤਾ ਕਿਸ ਤਰ੍ਹਾਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿਚ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸੂਤਰਾਂ ਅਨੁਸਾਰ ਦੁਰਘਟਨਾ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋਂ : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹੈ ਨਸ਼ਾ, ਓਵਡੋਜ਼ ਨਾਲ ਇਕ 3 ਬੱਚਿਆ ਦੇ ਪਿਓ ਦੀ ਮੌਤ
ਵੀਡੀਓ ਦੇ ਅਧਾਰ 'ਤੇ ਪੁਲਸ ਕਰ ਰਹੀ ਜਾਂਚ : ਪੀ. ਸੀ. ਆਰ. ਇੰਚਾਰਜ
ਪੀ. ਸੀ. ਆਰ. ਇੰਚਾਰਜ ਏ. ਸੀ. ਪੀ. ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਵੀਡੀਓ ਮਿਲੀ ਹੈ। ਪੁਲਸ ਵੀਡੀਓ ਦੀ ਤਹਿਕੀਕਾਤ ਕਰ ਰਹੀ ਹੈ। ਇਸ ਘਟਨਾ ਵਿਚ ਜੇਕਰ ਕਿਸੇ ਪੁਲਸ ਮੁਲਾਜ਼ਮ ਦੀ ਗਲਤੀ ਸਾਹਮਣੇ ਆਈ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਨੌਜਵਾਨ ਨੂੰ ਗੋਲੀ ਮਾਰ ਕੇ ਅਤੇ ਦਾਤਰ ਨਾਲ ਵਾਰ ਕਰਕੇ ਕੀਤਾ ਜ਼ਖਮੀ