ਲੁਧਿਆਣਾ ’ਚ ਵਾਪਰੀ ਸ਼ਰਮਨਾਕ ਘਟਨਾ: ਖਾਲੀ ਪਲਾਟ ’ਚੋਂ ਦੱਬੀ ਹੋਈ ਮਿਲੀ ਨਵਜੰਮੇ ਬੱਚੇ ਦੀ ਲਾਸ਼

Sunday, Dec 26, 2021 - 09:50 AM (IST)

ਲੁਧਿਆਣਾ ’ਚ ਵਾਪਰੀ ਸ਼ਰਮਨਾਕ ਘਟਨਾ: ਖਾਲੀ ਪਲਾਟ ’ਚੋਂ ਦੱਬੀ ਹੋਈ ਮਿਲੀ ਨਵਜੰਮੇ ਬੱਚੇ ਦੀ ਲਾਸ਼

ਲੁਧਿਆਣਾ (ਰਾਜ) - ਢੰਡਾਰੀ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਖਾਲੀ ਪਲਾਟ ’ਚ ਇਕ ਨਵਜੰਮੇ ਮ੍ਰਿਤਕ ਬੱਚੇ ਦੀ ਦੱਬੀ ਹੋਈ ਲਾਸ਼ ਮਿਲੀ। ਲੋਕਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਫੋਕਲ ਪੁਆਇੰਟ ਤਹਿਤ ਚੌਕੀ ਢੰਡਾਰੀ ਕਲਾਂ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਵਾ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - Year Ender 2021: ਪੰਜਾਬ ਦੀਆਂ ਰੂਹ ਕੰਬਾਊ ਘਟਨਾਵਾਂ, ਜਦੋਂ ਆਪਣਿਆਂ ਨੇ ਲੁੱਟੀਆਂ ਕੁੜੀਆਂ ਦੀਆਂ ਇੱਜ਼ਤਾਂ

ਚੌਕੀ ਇੰਚਾਰਜ ਏ. ਐੱਸ. ਆਈ. ਧਰਮਪਾਲ ਚੌਧਰੀ ਨੇ ਦੱਸਿਆ ਕਿ ਢੰਡਾਰੀ ਇਲਾਕੇ ’ਚ ਇਕ ਫੈਕਟਰੀ ਕੋਲ ਹੀ ਖਾਲੀ ਪਲਾਟ ਹੈ। ਫੈਕਟਰੀ ਵਾਲਿਆਂ ਦਾ ਕੁੱਤਾ ਪਲਾਟ ’ਚ ਇਕ ਜਗ੍ਹਾ ’ਤੇ ਜਾ ਕੇ ਕਾਫ਼ੀ ਦੇਰ ਤੱਕ ਭੌਂਕਦਾ ਰਿਹਾ। ਜਦੋਂ ਫੈਕਟਰੀ ਵਾਲਿਆਂ ਨੇ ਆ ਕੇ ਦੇਖਿਆ ਤਾਂ ਉਥੇ ਬੱਚੇ ਦੇ ਕੱਪੜੇ ਪਏ ਹੋਏ ਸਨ ਅਤੇ ਨਾਲ ਹੀ ਮਿੱਟੀ ਦਾ ਢੇਰ ਲੱਗਾ ਸੀ। ਇਸ ਲਈ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕਿਤੇ ਕੋਈ ਜਿਊਂਦਾ ਬੱਚਾ ਨਾ ਮਿੱਟੀ ਵਿਚ ਦੱਬਿਆ ਹੋਵੇ। ਇਸ ਲਈ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਮਿੱਟੀ ਨੂੰ ਸਾਈਡ ’ਤੇ ਕੀਤਾ ਤਾਂ ਉਸ ਦੇ ਅੰਦਰੋਂ ਇਕ ਨਵ-ਜੰਮਿਆ ਬੱਚਾ ਮਿਲਿਆ।

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਏ. ਐੱਸ. ਆਈ. ਦਾ ਕਹਿਣਾ ਹੈ ਕਿ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਿਸੇ ਦਾ ਬੱਚਾ ਪੈਦਾ ਹੁੰਦੇ ਹੀ ਮਰ ਗਿਆ ਸੀ। ਇਸ ਲਈ ਉਨ੍ਹਾਂ ਨੇ ਖਾਲੀ ਪਲਾਟ ਦੇਖ ਕੇ ਉਸ ਨੂੰ ਦਫ਼ਨਾ ਦਿੱਤਾ ਅਤੇ ਉਸ ਨੂੰ ਪਹਿਨਾਏ ਹੋਏ ਕੱਪੜੇ ਕੋਲ ਹੀ ਸੁੱਟ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਇਸ ਕੇਸ ’ਚ 174 ਦੀ ਕਾਰਵਾਈ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?


author

rajwinder kaur

Content Editor

Related News