ਲੁਧਿਆਣਾ ''ਚ ''ਕੋਰੋਨਾ'' ਨਾਲ ਆਈ ਨਵੀਂ ਆਫ਼ਤ ਨੇ ਹੋਰ ਵਿਗਾੜੇ ਹਾਲਾਤ, ਹੁਣ ਤੱਕ 4 ਲੋਕਾਂ ਦੀ ਮੌਤ

09/20/2020 10:45:42 AM

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਨਾਲ-ਨਾਲ ਇਕ ਨਵੀਂ ਆਫ਼ਤ ਨੇ ਜ਼ਿਲ੍ਹੇ ਦੇ ਹਾਲਾਤ ਹੋਰ ਵੀ ਵਿਗਾੜ ਦਿੱਤੇ ਹਨ, ਜਿਸ ਕਾਰਨ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਨਾਲ-ਨਾਲ ਇਸ ਸਮੇਂ ਜ਼ਿਲ੍ਹੇ ਅੰਦਰ 'ਡੇਂਗੂ' ਨੇ ਵੀ ਦਸਤਕ ਦੇ ਦਿੱਤੀ ਹੈ ਅਤੇ ਡੇਂਗੂ ਕਾਰਨ 4 ਲੋਕਾਂ ਦੀ ਮੌਤ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਹਤ ਮਹਿਕਮੇ ਨੇ ਲੁਕੋ ਕੇ ਰੱਖਿਆ ਹੈ। ਸੂਤਰ ਦੱਸਦੇ ਹਨ ਕਿ ਇਹ ਗਿਣਤੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਸੀਮਤ ਮੈਨ ਪਾਵਰ ਕਾਰਨ ਸਿਹਤ ਮਹਿਕਮਾ ਡੇਂਗੂ ਤੋਂ ਕਿਸੇ ਤਰ੍ਹਾਂ ਦਾ ਬਚਾਅ ਕਾਰਜ ਨਹੀਂ ਕਰ ਸਕਿਆ। ਉਸ ਦੀ ਸਾਰੀ ਫੋਰਸ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਲੱਗੀ ਰਹੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 'ਕਾਲੇ ਅੰਦੋਲਨ' ਦੀ ਸ਼ੁਰੂਆਤ, ਹਰ ਪਾਸੇ ਲਹਿਰਾਉਣਗੇ ਕਾਲੇ ਝੰਡੇ

PunjabKesari

ਮਹਿਕਮੇ ਦੇ ਸੂਤਰ ਦੱਸਦੇ ਹਨ ਕਿ ਇਕ ਮਾਮਲਾ 14 ਅਗਸਤ ਨੂੰ ਸਾਹਮਣੇ ਆਇਆ ਸੀ, ਜਦ ਜ਼ਿਲ੍ਹੇ ਦੀ ਰਹਿਣ ਵਾਲੀ ਇਕ 75 ਸਾਲਾ ਜਨਾਨੀ ਦੀ ਮੌਤ ਹੋ ਗਈ। ਉਸ ਨੂੰ ਕੋਰੋਨਾ ਦੇ ਨਾਲ-ਨਾਲ ਡੇਂਗੂ ਵੀ ਸੀ। ਇਸ ਤੋਂ ਬਾਅਦ 29 ਅਗਸਤ ਨੂੰ ਇਕ 66 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮਹਾਰਾਜ ਨਗਰ ਦਾ ਰਹਿਣ ਵਾਲਾ ਇਹ ਵਿਅਕਤੀ ਕੋਰੋਨਾ ਦੇ ਨਾਲ ਡੇਂਗੂ ਤੋਂ ਵੀ ਪੀੜਤ ਸੀ। ਇਸ ਤੋਂ ਬਾਅਦ 30 ਅਗਸਤ ਨੂੰ ਮੋਗਾ ਦੀ ਰਹਿਣ ਵਾਲੀ ਇਕ ਜਨਾਨੀ ਦੀ ਮੌਤ ਹੋਈ, ਉਸ ਨੂੰ ਵੀ ਕੋਰੋਨਾ ਪੀੜਤ ਹੀ ਦੱਸਿਆ ਪਰ ਉਸ ਨੂੰ ਨਾਲ ਡੇਂਗੂ ਵੀ ਸੀ। ਇਸ ਤੋਂ ਬਾਅਦ 11 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦੀ ਇਕ ਜਨਾਨੀ ਇਨ੍ਹਾਂ ਕਾਰਨਾਂ ਨਾਲ ਚਲ ਵਸੀ।

ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿਣ ਮਗਰੋਂ ਪ੍ਰੇਮਿਕਾ ਦਾ ਰਿਸ਼ਤਾ ਮੰਗਣ ਗਏ ਪ੍ਰੇਮੀ ਨੂੰ ਵੱਜੀ ਠੋਕਰ, ਪੈਟਰੋਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ

PunjabKesari
ਮਲੇਰੀਆ ਅਫਸਰ ਡਾ. ਭਗਤ ਨੇ ਨਹੀਂ ਦਿੱਤੀ ਜਾਣਕਾਰੀ : ਸਿਵਲ ਸਰਜਨ
ਸਿਵਲ ਸਰਜਨ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਉਨ੍ਹਾਂ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਸੂਚੀ 'ਚ ਉਸ ਨੂੰ ਜੋ ਹੋਰ ਰੋਗ ਹੁੰਦੇ ਹਨ, ਉਹ ਵੀ ਦਰਜ ਕੀਤੇ ਜਾਂਦੇ ਹਨ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਕਿਡਨੀ ਰੋਗ ਸਾਹ ਸਬੰਧੀ ਰੋਗ ਆਦਿ ਪਰ ਕਿਤੇ ਵੀ ਇਕ ਵੀ ਮ੍ਰਿਤਕ ਮਰੀਜ਼ ਦੀ ਰਿਪੋਰਟ ਜਿਸ ਨੂੰ ਕੋਰੋਨਾ ਦੇ ਨਾਲ ਡੇਂਗੂ ਵੀ ਸੀ, ਨੂੰ ਜਨਤਕ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ, ਇਨ੍ਹਾਂ ਦਸਤਾਵੇਜ਼ਾਂ 'ਤੇ ਮਿਲੇਗਾ ਦਾਖ਼ਲਾ
ਡਾ. ਰਮੇਸ਼ ਭਗਤ ਨੇ ਆਦਤਨ ਨਹੀਂ ਚੁੱਕਿਆ ਫੋਨ
ਅਣਪਛਾਤੇ ਕਾਰਨਾਂ ਬਾਰੇ ਜਾਨਣ ਲਈ ਜਦ ਡਾ. ਰਮੇਸ਼ ਭਗਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਦਤਨ ਫੋਨ ਨਹੀਂ ਚੁੱਕਿਆ। ਡਾ. ਰਮੇਸ਼ ਭਗਤ ਕਈ ਵਾਰ ਇਸ ਗੱਲ ਦਾ ਵੀ ਜ਼ਿਕਰ ਕਰ ਚੁਕੇ ਹਨ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰੋਗਰਾਮ ਅਫ਼ਸਰ ਅਤੇ ਸਿਵਲ ਸਰਜਨ ਨੇ ਵੀ ਫੋਨ ਸੁਣਨ ਤੋਂ ਮਨ੍ਹਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਹੇਗਾ ਮੁਕੰਮਲ 'ਕਰਫ਼ਿਊ', ਸਿਰਫ ਜ਼ਰੂਰੀ ਦੁਕਾਨਾਂ ਹੀ ਖੁੱਲ੍ਹਣਗੀਆਂ
ਪਹਿਲਾਂ ਵਧਾਉਂਦੇ ਹਨ ਬੀਮਾਰੀਆਂ ਫਿਰ ਖਰਚੇ
ਸਿਹਤ ਮਹਿਕਮੇ 'ਚ ਇਨ੍ਹੀਂ ਦਿਨੀਂ ਇਹ ਆਮ ਚਰਚਾ ਹੈ ਕਿ ਜਦ ਤੋਂ ਡਾ. ਰਮੇਸ਼ ਭਗਤ ਦੀ ਤਾਇਨਾਤੀ ਹੋਈ ਹੈ। ਉਸ ਸਮੇਂ ਤੋਂ ਹਰ ਮਹਾਮਾਰੀ ਨੂੰ ਪਹਿਲਾਂ ਫੈਲਣ ਦਾ ਮੌਕਾ ਦਿੱਤਾ ਜਾਂਦਾ ਹੈ। ਬਾਅਦ 'ਚ ਖਰਚ ਵਧਾ ਕੇ ਬੀਮਾਰੀ ਨੂੰ ਕਾਬੂ ਕਰਨ ਦਾ ਡਰਾਮਾ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਕਰ ਕੇ ਦਰਸਾਇਆ ਜਾਂਦਾ ਹੈ ਤਾਂ ਕਿ ਕਾਗਜ਼ਾਂ 'ਚ ਬੀਮਾਰੀ ਦੱਬੀ ਰਹੇ ਅਤੇ ਉੱਚ ਅਧਿਕਾਰੀ ਸਮਝਣ ਕਿ ਜ਼ਿਲ੍ਹੇ 'ਚ ਬਹੁਤ ਵਧੀਆ ਕੰਮ ਹੋ ਰਿਹਾ ਹੈ, ਲੋਕ ਭਾਵੇਂ ਮਰਦੇ ਰਹਿਣ। ਇਸ ਵਾਰ ਸੀਨ ਕੁਝ ਇਸ ਤਰ੍ਹਾਂ ਦਾ ਹੀ ਸਾਹਮਣੇ ਨਜ਼ਰ ਆਇਆ ਹੈ। ਡੇਂਗੂ ਨੂੰ ਫਲਣ-ਫੁੱਲਣ ਤੋਂ ਰੋਕਿਆ ਨਹੀਂ ਗਿਆ, ਹੁਣ ਜਦ ਬੀਮਾਰੀ ਵੱਧ ਰਹੀ ਹੈ ਤਾਂ ਲੋਕਾਂ ਦੀ ਮੌਤ ਦਰ ਵੀ ਵਧਣ ਲੱਗੀ ਹੈ ਕਿਉਂਕਿ ਪਹਿਲਾਂ ਤੋਂ ਹੀ ਕੋਰੋਨਾ ਦੀ ਮਹਾਮਾਰੀ ਆਪਣੇ ਪੈਰ ਪਸਾਰ ਕੇ ਬੈਠੀ ਹੈ।
16 ਸਿਹਤ ਕਾਮੇ ਆਏ ਪਾਜ਼ੇਟਿਵ
ਮਹਾਨਗਰ 'ਚ 16 ਸਿਹਤ ਕਾਮੇ ਪਾਜ਼ੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਸਿਹਤ ਕਾਮਿਆਂ ਦੀ ਕਾਫੀ ਵੱਡੀ ਗਿਣਤੀ ਪਾਜ਼ੇਟਿਵ ਆ ਰਹੀ ਹੈ। ਇਨ੍ਹਾਂ 'ਚ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਡਾਕਟਰ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਸ਼ਾਮਲ ਹੈ। ਇਸ ਤੋਂ ਇਲਾਵਾ 2 ਪੁਲਸ ਮੁਲਾਜ਼ਮ ਵੀ ਪਾਜ਼ੇਟਿਵ ਆਏ ਹਨ।
ਮਹਾਨਗਰ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 16051
ਕੋਰੋਨਾ ਨਾਲ 14 ਲੋਕਾਂ ਦੀ ਬੀਤੇ ਦਿਨ ਮੌਤ ਹੋ ਗਈ ਹੈ, ਜਦੋਂ ਕਿ 413 ਮਰੀਜ਼ ਪਾਜ਼ੇਟਿਵ ਆਏ ਹਨ। ਇਨ੍ਹਾਂ ਮਰੀਜ਼ਾਂ 'ਚ 347 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 66 ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ ਹੋਏ ਹਨ। ਜਿਨ੍ਹਾਂ 14 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ 12 ਜ਼ਿਲ੍ਹੇ ਅਤੇ 2 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਮਹਾਨਗਰ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 16051 ਹੋ ਗਈ ਹੈ, ਇਨ੍ਹਾਂ 'ਚੋਂ 658 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਬਾਹਰੀ ਜ਼ਿਲ੍ਹਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ 'ਚ ਦਾਖ਼ਲ ਹੋਏ ਮਰੀਜ਼ਾਂ 'ਚੋਂ 1829 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ 'ਚੋਂ 189 ਲੋਕਾਂ ਦੀ ਮੌਤ ਹੋ ਚੁੱਕੀ ਹੈ।



 


Babita

Content Editor

Related News