ਨਨਕਾਣਾ ਸਾਹਿਬ ਵਿਖੇ ਹੋਈ ਬੇਅਦਬੀ 'ਤੇ ਬਿੱਟਾ ਦੀਆਂ ਚਾਵਲਾ ਤੇ ਸਿੱਧੂ ਨੂੰ ਖਰੀਆਂ-ਖਰੀਆਂ (ਵੀਡੀਓ)

01/05/2020 5:52:36 PM

ਲੁਧਿਆਣਾ (ਨਰਿੰਦਰ) - ਪਾਕਿ ਸਥਿਤ ਗੁ. ਸ੍ਰੀ ਨਨਕਾਣਾ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਮਨਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਇਸ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਪਾਕਿ ਸਰਕਾਰ ਨੂੰ ਇਸ ਹਮਲੇ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਪਾਕਿ ਬੈਠੇ ਗੋਪਾਲ ਸਿੰਘ ਚਾਵਲਾ ਅਤੇ ਗਰਮ ਖਿਆਲਿਆ ਖਿਲਾਫ ਵੀ ਚੰਗੀ ਭੜਾਸ ਕੱਢੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਿੱਟਾ ਨੇ ਕਿਹਾ ਕਿ ਜਦੋਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋ ਰਹੀ ਸੀ, ਉਕਤ ਲੋਕ ਕਿਥੇ ਸਨ। ਚਾਵਲਾ ਨੂੰ ਕੌਮ ਦਾ ਗੱਦਾਰ ਕਹਿੰਦੇ ਹੋਏ ਉਨ੍ਹਾਂ ਕਿਹਾ ਕਿ ਉਕਤ ਲੋਕ ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ਾਂਤ ਬੈਠੇ ਹੋਏ ਹਨ। ਬਿੱਟਾ ਨੇ ਪਾਕਿ 'ਚ ਬੈਠੇ ਗਰਮ ਖਿਆਲਿਆ ਨੂੰ ਕਿਹਾ ਕਿ ਜੇਕਰ ਉਨ੍ਹਾਂ 'ਚ ਹਿਮੰਤ ਹੈ ਤਾਂ ਉਹ ਇਸ ਬੇਅਦਬੀ ਦਾ ਬਦਲਾ ਲੈਣ ਅਤੇ ਅਜਿਹਾ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ।

ਸਿੱਧੂ ਦੇ ਬਾਰੇ ਪੁੱਛੇ ਗਏ ਸਵਾਲ 'ਤੇ ਬਿੱਟਾ ਨੇ ਕਿਹਾ ਕਿ ਇਹ ਸਿਆਸਤ ਹੈ। ਨਵਜੋਤ ਸਿੰਘ ਸਿੱਧੂ ਨੇ ਪਾਕਿ ਸਥਿਤ ਗੁ. ਕਰਤਾਰਪੁਰ ਸਾਹਿਬ ਜਾ ਕੇ ਵੱਡੇ-ਵੱਡੇ ਭਾਸ਼ਣ ਦਿੱਤੇ ਅਤੇ ਫਿਰ ਮੁਲਕ ਨਾਲ ਗੱਦਾਰੀ ਕੀਤੀ। ਨਵਜੋਤ ਪਾਕਿ ਦੀ ਧਰਤੀ 'ਤੇ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾ ਕੇ ਆਏ ਸਨ। ਬਿੱਟਾ ਨੇ ਕਿਹਾ ਕਿ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਿੱਖਾਂ ਦਾ ਮਸੀਹਾ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਬੇਅਦਬੀ ਦੇ ਮਾਮਲੇ 'ਚ ਚੁੱਪੀ ਕਿਉਂ ਸਾਧੀ ਬੈਠੇ ਹਨ। ਉਹ ਖਾਲਿਸਤਾਨ ਦਾ ਰਾਗ ਅਲਾਪਣ ਵਾਲਿਆਂ ਨੂੰ ਆੜੇ ਹੱਥੀਂ ਕਿਉਂ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ 'ਤੇ ਨਵਜੋਤ ਸਿੰਘ ਸਿੱਧੂ ਨੂੰ ਬੀਜ਼ਾ ਲੱਗਾ ਕੇ ਪਾਕਿ ਜਾਣਾ ਚਾਹੀਦਾ ਹੈ। ਪਾਕਿ ਜਾ ਕੇ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਇਸ ਬੇਅਦਬੀ ਦੇ ਬਾਰੇ ਗੱਲਬਾਤ ਕਰਨ। ਜਿਸ ਤੋਂ ਬਾਅਦ ਉਹ ਉਥੇ ਧਰਨਾ ਲੱਗਾ ਕੇ ਅਜਿਹਾ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਨ।


rajwinder kaur

Content Editor

Related News