ਲੁਧਿਆਣਾ ਪੁਲਸ ਦੀ ਸਿਪਾਹੀ ਬੀਬੀ ਵੱਲੋਂ ਖ਼ੁਦਕੁਸ਼ੀ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ

Tuesday, May 26, 2020 - 04:03 PM (IST)

ਲੁਧਿਆਣਾ ਪੁਲਸ ਦੀ ਸਿਪਾਹੀ ਬੀਬੀ ਵੱਲੋਂ ਖ਼ੁਦਕੁਸ਼ੀ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਟ੍ਰੈਫਿਕ ਪੁਲਸ ਦੀ ਸਿਪਾਹੀ ਬੀਬੀ ਵੱਲੋਂ ਮੰਗਲਵਾਰ ਨੂੰ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕਾਂ ਆਪਣੇ ਪਿੱਛੇ ਇਕ ਧੀ ਅਤੇ ਇਕ ਪੁੱਤ ਛੱਡ ਗਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਕੀਤੀ ਸੀ ਅਤੇ ਉਦੋਂ ਤੋਂ ਹੀ ਉਹ ਕਾਫ਼ੀ ਪਰੇਸ਼ਾਨ ਸੀ। ਕਮਲਜੀਤ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬੀਮਾਰ ਰਹਿੰਦੀ ਸੀ ਅਤੇ ਘਰ 'ਚ ਕੰਮ ਕਰਨ ਵਾਲੀ ਹੀ ਉਸ ਨੂੰ ਸੰਭਾਲ ਰਹੀ ਸੀ। ਕਰਫਿਊ ਕਾਰਨ ਉਹ ਪਿੰਡ ਵੀ ਨਹੀਂ ਆਈ ਸੀ। ਇਸ ਮਾਮਲੇ ਸਬੰਧੀ ਐਸ. ਐਚ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਕਮਲਜੀਤ ਆਪਣੇ ਪਤੀ ਦੇ ਨਾਲ ਤਲਾਕ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। 


 


author

Babita

Content Editor

Related News