ਲੁਧਿਆਣਾ 'ਚ ਟੈਕਸੀ ਡਰਾਈਵਰ ਦੀ ਗੁੰਡਾਗਰਦੀ, ਟ੍ਰੈਫਿਕ ਮੁਲਾਜ਼ਮ ਨੇ ਮਸਾਂ ਬਚਾਈ ਜਾਨ

Sunday, Jun 11, 2023 - 03:37 PM (IST)

ਲੁਧਿਆਣਾ 'ਚ ਟੈਕਸੀ ਡਰਾਈਵਰ ਦੀ ਗੁੰਡਾਗਰਦੀ, ਟ੍ਰੈਫਿਕ ਮੁਲਾਜ਼ਮ ਨੇ ਮਸਾਂ ਬਚਾਈ ਜਾਨ

ਲੁਧਿਆਣਾ (ਸੁਰਿੰਦਰ) : ਲੁਧਿਆਣਾ ਦੇ ਜ਼ਿਆਦਾ ਭੀੜ ਵਾਲੇ ਇਲਾਕੇ 'ਚ ਬੱਸ ਅੱਡੇ ਨੇੜੇ ਇਕ ਟੈਕਸੀ ਡਰਾਈਵਰ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਟੈਕਸੀ ਡਰਾਈਵਰ ਨੇ ਆਪਣੀ ਕਾਰ ਟ੍ਰੈਫਿਕ ਮੁਲਾਜ਼ਮ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਸਾਰੀ ਘਟਨਾ 'ਚ ਟ੍ਰੈਫਿਕ ਮੁਲਾਜ਼ਮ ਦਾ ਬਚਾਅ ਹੋ ਗਿਆ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ। ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਸ 'ਚ ਤਾਇਨਾਤ ਪੰਜਾਬ ਹੋਮਗਾਰਡ ਦਾ ਜਵਾਨ ਪਰਸ਼ੂਰਾਮ ਰੋਜ਼ਾਨਾ ਦੀ ਤਰ੍ਹਾਂ ਬੱਸ ਅੱਡੇ ਰੋਡ 'ਤੇ ਆਪਣੀ ਡਿਊਟੀ ਕਰ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ, ਪੈਟਰੋਲ-ਡੀਜ਼ਲ ਹੋਇਆ ਮਹਿੰਗਾ

ਇਸ ਦੌਰਾਨ ਇਕ ਟੈਕਸੀ ਡਰਾਈਵਰ ਗਲਤ ਦਿਸ਼ਾ ਵੱਲੋਂ ਆਇਆ। ਜਦੋਂ ਪਰਸ਼ੂਰਾਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੁਕਿਆ ਨਹੀਂ, ਸਗੋਂ ਟ੍ਰੈਫਿਕ ਮੁਲਾਜ਼ਮ ਨੂੰ ਆਪਣੀ ਗੱਡੀ ਦੇ ਬੋਨਟ 'ਤੇ ਘੜੀਸਣ ਲੱਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ 7 ਕਰੋੜ ਦੀ ਲੁੱਟ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਫ਼ਰਾਰ ਹੋਏ ਲੁਟੇਰੇ

ਟ੍ਰੈਫਿਕ ਮੁਲਾਜ਼ਮ ਨੇ ਕਿਸੇ ਤਰ੍ਹਾਂ ਪਿੱਛੇ ਹੱਟ ਕੇ ਆਪਣੀ ਜਾਨ ਬਚਾਈ। ਟ੍ਰੈਫਿਕ ਮੁਲਾਜ਼ਮ ਗੱਡੀ ਦੇ ਪਿੱਛੇ ਵੀ ਭੱਜਿਆ ਪਰ ਟੈਕਸੀ ਡਰਾਈਵਰ ਕਾਬੂ ਨਹੀਂ ਆਇਆ। ਪੁਲਸ ਵੱਲੋਂ ਗੱਡੀ ਦਾ ਨੰਬਰ ਨੋਟ ਕਰ ਲਿਆ ਗਿਆ ਹੈ। ਉੱਥੇ ਪਰਸ਼ੂਰਾਮ ਨੇ ਘਟਨਾ ਦੀ ਸਾਰੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News