ਲੁਧਿਆਣਾ ''ਚ ਵੱਡਾ ਹਾਦਸਾ ਹੋਣੋਂ ਟਲਿਆ, ਫਲਾਈਓਵਰ ਤੋਂ 30 ਫੁੱਟ ਹੇਠਾਂ ਡਿਗਿਆ ਟਰਾਲਾ

Monday, Apr 04, 2022 - 11:17 AM (IST)

ਲੁਧਿਆਣਾ ''ਚ ਵੱਡਾ ਹਾਦਸਾ ਹੋਣੋਂ ਟਲਿਆ, ਫਲਾਈਓਵਰ ਤੋਂ 30 ਫੁੱਟ ਹੇਠਾਂ ਡਿਗਿਆ ਟਰਾਲਾ

ਫਿਲੌਰ (ਅਨਿਲ) : ਇੱਥੇ ਫਲਾਈਓਵਰ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਵੱਡਾ ਕੰਟੇਨਰ ਪੁਲ ਤੋਂ ਹੇਠਾਂ ਡਿਗ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਘਟਨਾ ਸੋਮਵਾਰ ਸਵੇਰੇ 5 ਵਜੇ ਦੀ ਹੈ। ਇਕ ਟਰਾਲਾ ਲੁਧਿਆਣਾ ਤੋਂ ਅੰਮ੍ਰਿਤਸਰ ਵਾਲੇ ਪਾਸੇ ਜਾ ਰਿਹਾ ਸੀ।

ਅਚਾਨਕ ਡਰਾਈਵਰ ਦੀ ਅੱਖ ਲੱਗਣ ਕਾਰਨ ਇਹ ਟਰਾਲਾ 30 ਫੁੱਟ ਹੇਠਾਂ ਡਿਗ ਗਿਆ। ਚੰਗੀ ਗੱਲ ਇਹ ਰਹੀ ਕਿ ਸਵੇਰ ਦੇ ਸਮੇਂ ਸੜਕ 'ਤੇ ਕੋਈ ਨਹੀਂ ਸੀ, ਨਹੀਂ ਤਾਂ ਕਈ ਜ਼ਿੰਦਗੀਆਂ ਮੌਤ ਦੇ ਮੂੰਹ 'ਚ ਜਾ ਸਕਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਰੋਡ ਤੋਂ ਜਲੰਧਰ ਵੱਲ ਬੱਸਾਂ ਆਉਂਦੀਆਂ ਹਨ।


author

Babita

Content Editor

Related News