ਡਾਕਟਰਾਂ ਦੀ ਗ਼ਲਤੀ ਕਾਰਨ ਕੱਟਣਾ ਪਿਆ ਬੱਚੇ ਦਾ ਹੱਥ, ਲੱਗਾ 50 ਲੱਖ ਦਾ ਜੁਰਮਾਨਾ

Saturday, Nov 07, 2020 - 12:22 PM (IST)

ਡਾਕਟਰਾਂ ਦੀ ਗ਼ਲਤੀ ਕਾਰਨ ਕੱਟਣਾ ਪਿਆ ਬੱਚੇ ਦਾ ਹੱਥ, ਲੱਗਾ 50 ਲੱਖ ਦਾ ਜੁਰਮਾਨਾ

ਲੁਧਿਆਣਾ : ਪੰਜਾਬ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਵੱਲੋਂ ਸ਼ਹਿਰ ਦੇ ਇਕ ਹਸਪਤਾਲ ਅਤੇ ਡਾਕਟਰਾਂ ਨੂੰ ਇਕ ਕੇਸ 'ਚ ਲਾਪਰਵਾਹੀ ਵਰਤਣ ਕਾਰਨ 50 ਲੱਖ ਰੁਪਏ ਮੁਆਵਜ਼ੇ ਵੱਜੋਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਮਿਸ਼ਨ ਦੇ ਪ੍ਰਧਾਨ ਜਸਟਿਸ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਸਾਬਿਤ ਹੋ ਗਿਆ ਹੈ ਕਿ ਹਸਪਤਾਲ ਅਤੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਕ ਬੱਚੇ ਦਾ ਖੱਬਾ ਹੱਥ ਕੱਟਣਾ ਪਿਆ, ਇਸ ਲਈ ਮਰੀਜ਼ ਦੇ ਦਰਦ ਅਤੇ ਮਾਨਸਿਕ ਪੀੜਾ ਨੂੰ ਧਿਆਨ 'ਚ ਰੱਖਦਿਆਂ ਹਸਪਤਾਲ ਅਤੇ ਡਾਕਟਰਾਂ ਨੂੰ ਜੁਰਮਾਨਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੀਵਾਲੀ 'ਤੇ ਨਹੀਂ ਚੱਲਣਗੇ 'ਪਟਾਕੇ', ਲਾਈ ਗਈ ਮੁਕੰਮਲ ਪਾਬੰਦੀ

ਬੱਚਾ ਨਾਬਾਲਗ ਹੋਣ ਕਾਰਨ ਉਕਤ ਸ਼ਿਕਾਇਤ ਉਸ ਦੀ ਮਾਂ ਡਿੰਪਲ ਸ਼ਰਮਾ ਵਾਸੀ ਬਜਰਾ ਕਾਲੋਨੀ, ਲੁਧਿਆਣਾ ਵੱਲੋਂ ਕੀਤੀ ਗਈ ਸੀ। ਸ਼ਿਕਾਇਤ 'ਚ ਦੱਸਿਆ ਗਿਆ ਸੀ ਕਿ ਉਸ ਦਾ ਪੁੱਤਰ ਅੰਮ੍ਰਿਤ ਰਾਜ 18 ਅਪ੍ਰੈਲ, 2013 ਨੂੰ ਘਰ ਦੀ ਛੱਤ ਤੋਂ ਹੇਠਾਂ ਡਿਗ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਛੱਤ ਤੋਂ ਡਿਗਣ ਕਾਰਨ ਬੱਚੇ ਦੀ ਖੱਬੀ ਬਾਂਹ ਬੁਰੀ ਤਰ੍ਹਾਂ ਜਖ਼ਮੀਂ ਸੀ ਅਤੇ ਫਰੈਕਚਰ ਵੀ ਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਬਿਨਾਂ ਜਾਂਚ-ਵਿਚਾਰ ਕੀਤੇ ਬੱਚੇ ਦੇ ਖੱਬੇ ਹੱਥ 'ਤੇ ਪਲੱਸਤਰ ਚੜ੍ਹਾ ਦਿੱਤਾ।

ਇਹ ਵੀ ਪੜ੍ਹੋ : ਕਿਸਾਨਾਂ ਨੇ ਥਰਮਲਾਂ ਦੀਆਂ ਰੇਲ ਲਾਈਆਂ ਤੋਂ ਚੁੱਕੇ ਧਰਨੇ, ਕੋਲਾ ਸਪਲਾਈ ਬਹਾਲ ਹੋਣ ਦੀ ਸੰਭਾਵਨਾ

ਇਸ ਤੋਂ ਬਾਅਦ ਸੱਟ ਲੱਗਣ ਅਤੇ ਤੰਗ ਪਲੱਸਤਰ ਕਾਰਨ ਬੱਚੇ ਦੇ ਖੱਬੇ ਹੱਥ 'ਚ ਲਗਾਤਾਰ ਦਰਦ ਰਹਿਣ ਲੱਗਿਆ। ਉਸ ਦੀ ਬਾਂਹ 'ਚ ਦਰਦ ਸੀ, ਇਸ ਦੇ ਬਾਵਜੂਦ ਉਸ ਨੂੰ 19 ਅਪ੍ਰੈਲ ਨੂੰ ਛੁੱਟੀ ਦੇ ਦਿੱਤੀ ਗਈ। 20 ਅਪ੍ਰੈਲ ਨੂੰ ਬੱਚਾ ਦੁਬਾਰਾ ਆਪਣੀ ਮਾਂ ਨਾਲ ਹਸਪਤਾਲ ਗਿਆ, ਜਿਸ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਅਤੇ ਉਸ ਦੀ ਚਮੜੀ 'ਤੇ ਛਾਲੇ ਵੀ ਪੈ ਗਏ ਸਨ।

ਇਹ ਵੀ ਪੜ੍ਹੋ : ਦਰਦਨਾਕ : ਭਿਆਨਕ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਗੁਰਦਾਸਪੁਰ ਦਾ ਨੌਜਵਾਨ

ਡਾਕਟਰ ਨੇ ਉਨ੍ਹਾਂ ਨੂੰ ਸ਼ਾਮ ਤੱਕ ਉਡੀਕ ਕਰਨ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ ਪਰ ਬੱਚੇ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਬਾਅਦ 'ਚ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਬੱਚੇ ਨੂੰ ਸੀ. ਐਮ. ਸੀ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ ਖੱਬੇ ਹੱਥ ਨੂੰ ਕੱਟਣਾ ਪਿਆ, ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਹਸਪਤਾਲ ਨੂੰ ਭਾਰੀ ਜੁਰਮਾਨਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਹਸਪਤਾਲ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈ।


 


author

Babita

Content Editor

Related News