ਲੁਧਿਆਣਾ ਦਾ 'ਸਰਕਾਰੀ ਸਕੂਲ' ਬਣਿਆ ਖੰਡਰ, ਹਾਲਾਤ ਜਾਣ ਰਹਿ ਜਾਵੋਗੇ ਹੈਰਾਨ (ਵੀਡੀਓ)

02/18/2020 4:04:31 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਜਗੀਰਪੁਰ 'ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਸਕੂਲ ਦੀ ਇਮਾਰਤ ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦੀ ਹੈ ਅਤੇ ਸਕੂਲ 'ਚ 200 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਹ ਵਿਦਿਆਰਥੀ ਗਰਮੀ, ਠੰਡ ਅਤੇ ਬਰਸਾਤ 'ਚ ਧਰਤੀ 'ਤੇ ਬੈਠ ਕੇ ਹੀ ਪੜ੍ਹਦੇ ਹਨ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਬਰਸਾਤਾਂ 'ਚ ਸਕੂਲ 'ਚ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ ਅਤੇ ਇੱਥੋਂ ਤੱਕ ਕਿ ਸਕੂਲ 'ਚ ਵੜਨਾ ਔਖਾ ਹੋ ਜਾਂਦਾ ਹੈ।

PunjabKesari

ਅਧਿਆਪਕਾਂ ਨੇ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਅਨਸੇਫ ਐਲਾਨਿਆ ਗਿਆ ਹੈ ਪਰ ਇਸ ਦੇ ਬਾਵਜੂਦ ਪੱਟੀ ਸਕੂਲ ਦੀ ਬਿਹਤਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। 'ਜਗਬਾਣੀ' ਦੀ ਟੀਮ ਵਲੋਂ ਜਦੋਂ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਹਾਲਾਤ ਆਪਣੀ ਖਸਤਾ ਹਾਲਤ ਰੋ ਰਹੇ ਸਨ। ਵੱਡੀ ਗਿਣਤੀ 'ਚ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀ ਧਰਤੀ 'ਤੇ ਬੈਠ ਕੇ ਪੜ੍ਹਨ ਲਈ ਮਜਬੂਰ ਸਨ ਅਤੇ ਅਧਿਆਪਕ ਆਪਣੀਆਂ ਬਦਲੀਆਂ ਤੋਂ ਡਰਦੇ ਕੁਝ ਬੋਲ ਨਹੀਂ ਰਹੇ ਸਨ।

PunjabKesari

ਇਸ ਬਾਰੇ ਜਦੋਂ ਹੈੱਡ ਮਾਸਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਦਲੀ ਦੇ ਡਰ ਦੇ ਮਾਰੇ ਉਹ ਕੈਮਰੇ ਅੱਗੇ ਕੁਝ ਨਹੀਂ ਬੋਲਣਾ ਚਾਹੁੰਦੇ, ਜਦੋਂ ਕਿ ਪਿੰਡ ਦੀ ਸਰਪੰਚ ਨਿਸ਼ੂ ਦੇ ਪਤੀ ਨੇ ਦੱਸਿਆ ਕਿ ਸਕੂਲ ਲਈ ਵੱਡੀ ਗ੍ਰਾਂਟ ਆਉਣੀ ਹੈ, ਇਸ ਲਈ ਇਸ ਦੀ ਉਸਾਰੀ ਲਈ ਸਮਾਂ ਲੱਗ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਸਕੂਲ ਦੀ ਹਾਲਤ ਕਾਫੀ ਖਸਤਾ ਹੈ ਅਤੇ ਇਸ ਦੇ ਹਾਲਾਤ ਸੁਧਾਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ 'ਚ ਚੋਣਾਂ ਦੌਰਾਨ ਕਿਹਾ ਸੀ ਕਿ ਉਨ੍ਹਾਂ ਵਲੋਂ ਵੱਡੀ ਗਿਣਤੀ 'ਚ ਸਮਾਰਟ ਸਕੂਲ ਬਣਾਏ ਜਾ ਰਹੇ ਹਨ ਪਰ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਹਾਲਾਤ ਕਿਹੋ ਜਿਹੇ ਹਨ, ਇਸ ਦੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ।


Babita

Content Editor

Related News