ਲੁਧਿਆਣਾ ਗੈਂਗਰੇਪ ਦੇ ਮੁਲਜ਼ਮਾਂ ''ਤੇ ਜੁੱਤੀਆਂ ਨਾਲ ਹਮਲਾ
Wednesday, Feb 13, 2019 - 06:25 PM (IST)

ਲੁਧਿਆਣਾ— ਲੁਧਿਆਣਾ ਗੈਂਗਰੇਪ ਦੇ ਆਰੋਪੀਆਂ 'ਤੇ ਜੁੱਤੀਆਂ ਨਾਲ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਰੇਪ ਕਰਨ ਵਾਲੇ ਆਰੋਪੀ ਦੇ ਜੁੱਤੀ ਵੱਜੀ ਹੈ, ਜਿਸ ਨੇ ਆਪਣੇ 10 ਹੋਰ ਸਾਥੀਆਂ ਨਾਲ ਮਿਲ ਕੇ ਲੜਕੀ ਨਾਲ ਬਲਾਤਕਾਰ ਕੀਤਾ ਸੀ। ਹਮਲਾ ਕਰਨ ਵਾਲੇ ਯੂਥ ਅਕਾਲੀ ਨੇਤਾ ਦੱਸੇ ਜਾ ਰਹੇ ਹਨ। ਜੁੱਤੀ ਮਾਰਨ ਵਾਲੇ ਯੂਥ ਨੇਤਾ ਦਾ ਨਾਮ ਮੀਤ ਪਾਲ ਹੈ। ਆਰੋਪੀਆਂ 'ਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ।
ਕੋਰਟ ਦੀ ਕਾਰਵਾਈ ਤੋਂ ਬਾਅਦ ਪੁਲਸ ਜਿਵੇਂ ਹੀ ਆਰੋਪੀਆਂ ਨੂੰ ਬਾਹਰ ਲੈ ਕੇ ਆਈ ਤਾਂ ਪਹਿਲਾਂ ਨਾਅਰੇਬਾਜ਼ੀ ਫਿਰ ਜੁੱਤੀ ਨਾਲ ਹਮਲਾ ਕੀਤਾ ਗਿਆ। ਗੈਂਗਰੇਪ ਖਿਲਾਫ ਪੰਜਾਬ ਭਰ ਦੇ ਲੋਕਾਂ 'ਚ ਗੁੱਸਾ ਹੈ ਅਤੇ ਇਹ ਜੁੱਤੀ ਦਾ ਹਮਲਾ ਵੀ ਉਸੇ ਗੁੱਸੇ ਦਾ ਰੂਪ ਹੈ। ਹਾਲਾਂਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਹੈ।