ਲੁਧਿਆਣਾ ਗੈਂਗਰੇਪ ਮਾਮਲੇ ''ਚ ਐੱਸ. ਐੱਚ. ਓ. ਤੇ ਸਬ ਇੰਸਪੈਕਟਰ ''ਤੇ ਡਿੱਗੀ ਗਾਜ!

Sunday, Feb 17, 2019 - 06:40 PM (IST)

ਲੁਧਿਆਣਾ ਗੈਂਗਰੇਪ ਮਾਮਲੇ ''ਚ ਐੱਸ. ਐੱਚ. ਓ. ਤੇ ਸਬ ਇੰਸਪੈਕਟਰ ''ਤੇ ਡਿੱਗੀ ਗਾਜ!

ਲੁਧਿਆਣਾ : ਹਲਕਾ ਦਾਖਾ ਦੇ ਇਸੇਵਾਲ 'ਚ ਹੋਏ ਗੈਂਗਰੇਪ ਮਾਮਲੇ ਵਿਚ ਪੁਲਸ ਅਧਿਕਾਰੀਆਂ 'ਤੇ ਕਾਰਵਾਈ ਕੀਤੇ ਜਾਣ ਦੀ ਖਬਰ ਹੈ। ਸੂਤਰਾਂ ਮੁਤਾਬਕ ਮੁੱਲਾਂਪੁਰ ਦਾਖਾ ਥਾਣੇ ਦੇ ਐੱਸ. ਐੱਚ. ਓ. ਰਾਜਨ ਪਰਮਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜਦਕਿ ਸਬ-ਇੰਸਪੈਕਟਰ ਜਰਨੈਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡਿਊਟੀ 'ਚ ਕੋਤਾਹੀ ਵਰਤਣ ਦੇ ਚੱਲਦੇ ਥਾਣਾ ਦਾਖਾ ਦੇ ਏ. ਐੱਸ. ਆਈ. ਵਿੱਦਿਆ ਰਤਨ ਨੂੰ ਵੀ ਸਸਪੈਂਡ ਕੀਤਾ ਗਿਆ ਸੀ। 
ਦਰਅਸਲ ਇਸ ਕੇਸ ਦੀ ਜਾਂਚ ਕਰ ਰਹੇ ਆਈ. ਜੀ. ਰੇਂਜ ਵਿਨਿਰਜਾ ਬੀਤੀ ਰਾਤ ਜਾਂਚ ਲਈ ਥਾਣੇ 'ਚ ਪਹੁੰਚੇ ਸਨ। ਇਸ ਦਰਮਿਆਨ ਜਾਂਚ ਵਿਚ ਕੋਤਾਹੀ ਸਾਹਮਣੇ ਆਉਣ ਤੋਂ ਬਾਅਦ ਹੀ ਐੱਸ. ਐੱਚ. ਓ. ਨੂੰ ਲਾਈਨ ਹਾਜ਼ਰ ਅਤੇ ਸਬ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਹੈ।


author

Gurminder Singh

Content Editor

Related News