ਲੁਧਿਆਣਾ ਫੈਕਟਰੀ ਹਾਦਸਾ : ਮਾਲਕ ਇੰਦਰਜੀਤ ਗੋਲਾ ਗ੍ਰਿਫਤਾਰ
Wednesday, Nov 22, 2017 - 06:32 PM (IST)
ਲੁਧਿਆਣਾ : ਲੁਧਿਆਣਾ ਫੈਕਟਰੀ ਅੱਗ ਮਾਮਲੇ ਵਿਚ ਪੁਲਸ ਨੇ ਫੈਕਟਰੀ ਦੇ ਮਾਲਕ ਇੰਦਰਜੀਤ ਗੋਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਫੈਕਟਰੀ ਮਾਲਕ ਖਿਲਾਫ 304 ਏ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ, ਹੁਣ ਪੁਲਸ ਨੇ ਹਾਦਸੇ 'ਚ ਫੈਕਟਰੀ ਮਾਲਕ ਨੂੰ ਜ਼ਿੰਮੇਵਾਰ ਮੰਨਦੇ ਹੋਏ ਗ੍ਰਿਫਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਸੋਮਵਾਰ ਸਵੇਰੇ ਸੂਫੀਆ ਚੌਕ ਨੇੜੇ ਸਥਿਤ ਪਲਾਸਟਿਕ ਦੀ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋ ਗਈ ਸੀ। ਇਸ ਹਾਦਸੇ ਵਿਚ ਹੁਣ ਤਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਲਗਾਤਾਰ ਤੀਜੇ ਦਿਨ ਵੀ ਬਚਾਅ ਕਾਰਜ ਜਾਰੀ ਹਨ।
