ਲੁਧਿਆਣਾ ਜ਼ਿਲ੍ਹੇ ''ਚ ਅੱਜ ਕੋਰੋਨਾ ਦੇ 244 ਨਵੇਂ ਮਾਮਲੇ ਆਏ ਸਾਹਮਣੇ, 9 ਦੀ ਹੋਈ ਮੌਤ
Tuesday, Aug 11, 2020 - 08:13 PM (IST)
ਲੁਧਿਆਣਾ,(ਸਹਿਗਲ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਪਾਜ਼ੇਟਿਵ ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਇਸ ਵਾਇਰਸ ਨਾਲ ਅੱਜ 9 ਲੋਕਾਂ ਦੀ ਮੌਤ ਹੋ ਗਈ, ਜਦਕਿ 244 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 212 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ ਬਾਕੀ ਦੂਜੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸੰਬੰਧਿਤ ਹਨ। ਹੁਣ ਤਕ ਮਹਾਨਗਰ 'ਚ 5524 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ, ਜਦਕਿ ਇਨ੍ਹਾਂ 'ਚੋਂ 187 ਦੀ ਮੌਤ ਹੋ ਚੁਕੀ, ਇਸ ਦੇ ਇਲਾਵਾ ਦੂਜੇ ਸ਼ਹਿਰਾਂ ਤੋਂ ਸਥਾਨਕ ਹਸਪਤਾਲਾਂ 'ਚ ਦਾਖਲ ਹੋਣ ਵਾਲੇ ਮਰੀਜ਼ਾਂ 'ਚੋਂ 647 ਪਾਜ਼ੇਟਿਵ ਮਰੀਜ਼ ਆ ਚੁਕੇ ਹਨ, ਜਦਕਿ ਇਨ੍ਹਾਂ 'ਚੋਂ 45 ਲੋਕਾਂ ਦੀ ਮੌਤ ਹੋ ਚੁਕੀ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸ ਮਹਾਮਾਰੀ ਦੌਰਾਨ 3681 ਲੋਕ ਕੋਰੋਨਾਵਾਇਰਸ ਤੋਂ ਮੁਕਤ ਹੋ ਚੁਕੇ ਹਨ। ਅੱਜ ਸਾਹਮਣੇ ਆਏ ਮਰੀਜ਼ਾਂ 'ਚੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ 75 ਮਰੀਜ਼ ਸ਼ਾਮਲ ਹਨ, ਜਦਕਿ 17 ਮਰੀਜ਼ ਓ. ਪੀ. ਡੀ. 'ਚ ਆਏ ਹਨ। ਇਨ੍ਹਾਂ 'ਚ 7 ਪੁਲਸ ਕਰਮਚਾਰੀ ਤੇ 6 ਹੈਲਥ ਕੇਅਰ ਵਰਕਰ ਹੈ। ਇਸ ਦੇ ਇਲਾਵਾ 3 ਡੋਮੇਸਟਿਕ ਤੇ ਅੰਤਰਰਾਸ਼ਟਰੀ ਟ੍ਰੈਵਲਰ ਹੈ, 3 ਗਰਭਵਤੀ ਮਹਿਲਾਵਾਂ ਹਨ, ਜਦਕਿ 23 ਅੰਡਰ ਟ੍ਰਾਇਲ ਸ਼ਾਮਲ ਹਨ।
913 ਸੈਂਪਲ ਜਾਂਚ ਲਈ ਭੇਜੇ
ਸਿਵਲ ਸਰਜਨ ਮੁਤਾਬਕ ਅੱਜ 213 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਜ਼ਲਦ ਅੱਜ ਆਉਣ ਦੀ ਸੰਭਾਵਨਾ ਹੈ।
999 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਸਿਹਤ ਅਧਿਕਾਰੀਆਂ ਮੁਤਾਬਕ ਵੱਖ-ਵੱਖ ਲੈਬ 'ਚ ਭੇਜੇ ਗਏ ਸੈਂਪਲਾਂ 'ਚੋਂ 999 ਸੈਂਪਲ ਦੀ ਰਿਪੋਰਟ ਅਜੇ ਪੈਂਡਿੰਗ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਲੈਬ 'ਚ ਸੈਂਪਲਾਂ ਦੀ ਗਿਣਤੀ ਵੱਧ ਜਾਣ ਦੇ ਕਾਰਣ ਰਿਪੋਰਟ ਆਉਣ 'ਚ ਦੇਰੀ ਹੋ ਰਹੀ ਹੈ।