ਵੱਡੇ ਅਕਾਲੀ ਨੇਤਾਵਾਂ ਦਾ ਛੋਟਾ ਇਮਤਿਹਾਨ!
Monday, Jan 29, 2018 - 01:57 PM (IST)
ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਲੁਧਿਆਣੇ 'ਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ 'ਚ ਇਸ ਵਾਰ ਜਿਥੇ ਸੱਤਾਧਾਰੀ ਕਾਂਗਰਸ ਪਾਰਟੀ ਆਪਣੀ ਜਿੱਤ ਖੱਬੇ ਹੱਥ ਦਾ ਖੇਡ ਸਮਝ ਰਹੀ ਹੈ ਪਰ ਮਹਾਨਗਰ 'ਚ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਕਾਂਗਰਸ ਨਾਲ ਰਾਜਸੀ ਤੌਰ 'ਤੇ ਦੋ ਹੱਥ ਕਰਨ ਲਈ ਤਿਆਰੀ 'ਚ ਦੱਸੇ ਜਾ ਰਹੇ ਹਨ। ਜਦੋਂ ਕਿ ਮਹਾਨਗਰ 'ਚ ਤੀਜੀ ਧਿਰ ਵਜੋਂ ਉਭਰੇ 'ਆਪ' ਤੇ ਲੋਕ ਇਨਸਾਫ ਪਾਰਟੀ ਵਾਲੇ ਵੀ ਆਪਣਾ ਖਾਤਾ ਖੋਲ੍ਹਣ ਲਈ ਪੂਰੀ ਵਾਹ ਲਾਉਣਗੇ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਲੁਧਿਆਣਾ 'ਚ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਵੱਡੇ ਨੇਤਾਵਾਂ ਦੇ ਰਾਜਸੀ ਭਵਿੱਖ ਦਾ ਇਹ ਚੋਣਾਂ ਫੈਸਲਾ ਕਰਨਗੀਆਂ, ਜੋ ਪਿਛਲੇ ਸਮੇਂ 'ਚ ਸ਼ਾਨਦਾਰ ਜਿੱਤ ਹਾਸਲ ਕਰਦੇ ਆਏ ਹਨ।