ਜੀਜਾ-ਸਾਲੀ ਦਾ ਰਿਸ਼ਤਾ ਤਾਰ-ਤਾਰ, ਨਾਬਾਲਗ ਸਾਲੀ ਨਾਲ ਕੀਤਾ ਜਬਰ-ਜ਼ਨਾਹ

Monday, Feb 24, 2020 - 12:54 PM (IST)

ਜੀਜਾ-ਸਾਲੀ ਦਾ ਰਿਸ਼ਤਾ ਤਾਰ-ਤਾਰ, ਨਾਬਾਲਗ ਸਾਲੀ ਨਾਲ ਕੀਤਾ ਜਬਰ-ਜ਼ਨਾਹ

ਲੁਧਿਆਣਾ (ਰਾਜ) : ਇਕ ਜੀਜੇ ਨੇ ਆਪਣੇ ਦੋਸਤ ਨਾਲ ਮਿਲ ਨਾਬਾਲਗ ਸਾਲੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਦੋਵੇਂ ਮੁਲਜ਼ਮ ਨਾਬਾਲਗ ਨੂੰ ਖਾਲੀ ਪਲਾਟ ਵਿਚ ਲੈ ਗਏ। ਜਿਥੇ ਉਸ ਨਾਲ ਵਾਰੀ ਵਾਰੀ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਪੀ. ਏ. ਯੂ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਜੀਜਾ ਅਤੇ ਉਸ ਦੇ ਦੋਸਤ ਖਿਲਾਫ ਜਬਰ-ਜ਼ਨਾਹ ਅਤੇ ਪੋਸਕੋ ਐਕਟ ਦੇ ਅਧੀਨ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਉਸਦਾ ਜੀਜਾ ਹੈ ਅਤੇ 21 ਫਰਵਰੀ ਨੂੰ ਉਸ ਦੇ ਘਰ ਆਇਆ ਅਤੇ ਬੋਲਿਆ ਕਿ ਉਸ ਦਾ ਬੇਟਾ ਬੀਮਾਰ ਹੈ। ਲਿਹਾਜ਼ਾ ਉਹ ਉਸ ਦੇ ਘਰ ਚੱਲੇ, ਜਿਸ ਤੋਂ ਬਾਅਦ ਪੀੜਤਾ ਆਪਣੀ ਭੈਣ ਅਤੇ ਜੀਜੇ ਨਾਲ ਉਨ੍ਹਾਂ ਘਰ ਚਲੀ ਗਈ। ਉਨ੍ਹਾਂ ਨੂੰ ਘਰ ਛੱਡਣ ਤੋਂ ਬਾਅਦ ਜੀਜਾ ਰਵਿੰਦਰ ਆਪਣੇ ਦੋਸਤ ਸਾਗਰ ਨਾਲ ਸ਼ਰਾਬ ਪੀਣ ਲਈ ਚਲਾ ਗਿਆ। ਦੇਰ ਸ਼ਾਮ ਨੂੰ ਮੁਲਜ਼ਮ ਆਇਆ ਅਤੇ ਬੋਲਿਆ ਕਿ ਹੁਣ ਬੇਟਾ ਠੀਕ ਹੈ ਉਹ ਉਸ ਨੂੰ ਘਰ ਛੱਡ ਆਉਂਦਾ ਹੈ। ਪੀੜਤਾ ਦੇ ਅਨੁਸਾਰ ਉਸ ਦਾ ਜੀਜਾ ਰਵਿੰਦਰ ਆਪਣੇ ਦੋਸਤ ਸਾਗਰ ਦੀ ਕਾਰ ਵਿਚ ਬਿਠਾ ਕੇ ਉਸ ਨੂੰ ਛੱਡਣ ਲਈ ਨਿਕਲ ਪਏ। ਰਸਤੇ ਵਿਚ ਬਸੰਤ ਨਗਰ ਕੋਲ ਸਾਗਰ ਨੇ ਕਾਰ ਰੋਕੀ ਅਤੇ ਉਸ ਦਾ ਜੀਜਾ ਬਾਹਰ ਆਉਣ ਲਈ ਕਹਿਣ ਲੱਗਾ, ਬਾਹਰ ਨਿਕਲੀ ਤਾਂ ਜੀਜਾ ਖਾਲੀ ਪਲਾਟ ਵਿਚ ਲੈ ਲਿਆ, ਜਿਥੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਜੀਜਾ ਦੇ ਦੋਸਤ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਤੋਂ ਬਾਅਦ ਮੁਲਜ਼ਮਾਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿ ਇਹ ਗੱਲ ਕਿਸੇ ਨੂੰ ਨਾ ਦੱਸੇ। ਇਸ ਤੋਂ ਬਾਅਦ ਉਸ ਨੂੰ ਘਰ ਛੱਡਣ ਦੀ ਬਜਾਏ ਵਾਪਸ ਆਪਣੇ ਘਰ ਲੈ ਗਿਆ, ਜਿਥੇ ਪੁੱਜ ਕੇ ਉਸ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਫਿਰ ਉਸ ਦੀ ਮਾਂ ਨੇ ਪੁਲਸ ਨੂੰ ਦੱਸਿਆ। ਉਧਰ ਤਫਤੀਸ਼ ਅਧਿਕਾਰੀ ਸਬ ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

Baljeet Kaur

Content Editor

Related News