ਲੁਧਿਆਣਾ ਬੰਬ ਬਲਾਸਟ ਮਾਮਲਾ : SJF ਚੀਫ ਪੰਨੂ ਦਾ ਵੱਡਾ ਦਾਅਵਾ, ਨਹੀਂ ਹੋਈ ਮੁਲਤਾਨੀ ਦੀ ਗ੍ਰਿਫ਼ਤਾਰੀ

Thursday, Dec 30, 2021 - 05:30 PM (IST)

ਲੁਧਿਆਣਾ ਬੰਬ ਬਲਾਸਟ ਮਾਮਲਾ : SJF ਚੀਫ ਪੰਨੂ ਦਾ ਵੱਡਾ ਦਾਅਵਾ, ਨਹੀਂ ਹੋਈ ਮੁਲਤਾਨੀ ਦੀ ਗ੍ਰਿਫ਼ਤਾਰੀ

ਲੁਧਿਆਣਾ (ਰਾਜ)- ਕੋਰਟ ਕੰਪਲੈਕਸ ’ਚ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਨਵਾਂ ਮੋੜ ਆਇਆ ਹੈ। ਜਰਮਨ ਤੋਂ ਐੱਸ. ਐੱਫ. ਜੇ. ਚੀਫ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਸ ਨਾਲ ਜਸਵਿੰਦਰ ਸਿੰਘ ਮੁਲਤਾਨੀ ਵੀ ਜੁੜਿਆ ਹੋਇਆ ਹੈ। ਵੀਡੀਓ ਜ਼ਰੀਏ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ। ਉਹ ਘਰ ਬੈਠਾ ਹੈ ਅਤੇ ਜਰਮਨ ਸਰਕਾਰ ਨਾਲ ਉਨ੍ਹਾਂ ਦੀ ਗੱਲ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਵੀਡੀਓ ਵਿਚ ਇਹ ਵੀ ਕਿਹਾ ਹੈ ਕਿ ਲੁਧਿਆਣਾ ਅਦਾਲਤੀ ਕੰਪਲੈਕਸ ’ਚ ਹੋਏ ਬੰਬ ਧਮਾਕੇ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਉਸ ਨੇ ਵੀਡੀਓ ’ਚ ਕਬੂਲ ਕੀਤਾ ਹੈ ਕਿ ਉਹ ਰਿਫਰੈਂਡਮ-2020 ਲਈ ਕਾਨੂੰਨੀ ਲੜਾਈ ਲੜ ਰਿਹਾ ਹੈ ਅਤੇ ਉਸ ਨੇ ਲੋਕਾਂ ਨੂੰ ਰਿਫਰੈਂਡਮ-2020 ਲਈ ਵੱਧ ਤੋਂ ਵੱਧ ਵੋਟ ਪਾਉਣ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : 2021 ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਗਨੀ

ਅਸਲ ਵਿਚ ਬੰਬ ਬਲਾਸਟ ਕੇਸ ਵਿਚ ਜਾਂਚ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਅਹਿਮ ਸੁਰਾਗ ਮਿਲੇ ਸਨ, ਜਿਸ ਤੋਂ ਬਾਅਦ ਇਸ ਧਮਾਕੇ ’ਚ ਜਸਵਿੰਦਰ ਸਿੰਘ ਮੁਲਤਾਨੀ ਦਾ ਨਾਮ ਜੋੜਿਆ ਜਾ ਰਿਹਾ ਸੀ। ਅਜਿਹੀ ਸੂਚਨਾ ਵੀ ਆਈ ਕਿ ਭਾਰਤ ਸਰਕਰ ਦੀ ਬੇਨਤੀ ’ਤੇ ਜਰਮਨ ਸਰਕਾਰ ਨੇ ਮੁਲਤਾਨੀ ਨੂੰ ਸੋਮਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ ਪਰ 28 ਦਸੰਬਰ ਨੂੰ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਚੀਫ ਗੁਰਪਤਵੰਤ ਸਿੰਘ ਪੰਨੂ ਵੱਲੋਂ ਇਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ, ਜਿਸ ਵਿਚ ਵੀਡੀਓ ਦੇ ਉੱਪਰ ਖਾਲਿਸਤਾਨ ਰਿਫਰੈਂਡਮ ਲਿਖਿਆ ਹੁੰਦਾ ਹੈ ਅਤੇ ਪੰਨੂ ਖੁਦ ਐਂਕਰ ਬਣ ਕੇ ਮੁਲਤਾਨੀ ਨਾਲ ਸਵਾਲ ਜਵਾਬ ਕਰ ਰਿਹਾ ਹੈ ਅਤੇ ਮੁਲਤਾਨੀ ਫੜੇ ਜਾਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਾ ਹੈ। ਮੁਲਤਾਨੀ ਦੀ ਵਾਇਰਲ ਵੀਡੀਓ ਵਿਚ ਉਸ ਦੀ ਦਾੜ੍ਹੀ ਸੀ ਪਰ ਇਸ ਵੀਡੀਓ ਵਿਚ ਉਹ ਕਲੀਨਸ਼ੇਵ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਰਿਫਰੈਂਡਮ-2020 ਦੀ ਟੀ-ਸ਼ਰਟ ਪਹਿਨੀ ਹੋਈ ਹੈ। 29 ਦਸੰਬਰ ਨੂੰ ਇਹ ਵੀਡੀਓ ਇੰਡੀਆ ’ਚ ਵਾਇਰਲ ਹੁੰਦੀ ਹੈ, ਜੋ 2.54 ਸੈਕਿੰਡ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।

ਇਹ ਵੀ ਪੜ੍ਹੋ : ਇਹ ਹੈ ਤਾਲਿਬਾਨ ਦਾ ਅਸਲੀ ਚਿਹਰਾ! ਸਾਬਕਾ ਅਫ਼ਗਾਨ ਫ਼ੌਜੀ ’ਤੇ ਤਸ਼ੱਦਦ ਕਰਦਿਆਂ ਦੀ ਵੀਡੀਓ ਵਾਇਰਲ

ਵੀਡੀਓ ’ਚ ਨਜ਼ਰ ਆ ਰਿਹਾ ਨਕਸ਼ਾ, ਪੰਜਾਬ ਨੂੰ ਦਿਖਾਇਆ ਗਿਆ ਖਾਲਿਸਤਾਨ
ਵਾਇਰਲ ਵੀਡੀਓ ’ਚ ਗੁਰਪਤਵੰਤ ਸਿੰਘ ਪੰਨੂ ਐਂਕਰ ਬਣਿਆ ਹੋਇਆ ਹੈ। ਬਿਲਕੁਲ ਉਸ ਦੇ ਪਿੱਛੇ ਇਕ ਨਕਸ਼ਾ ਬਣਿਆ ਹੋਇਆ ਹੈ, ਜਿਸ ਵਿਚ ਪੰਜਾਬ ਨੂੰ ਖਾਲਿਸਤਾਨ ਦਿਖਾਇਆ ਗਿਆ ਹੈ, ਜਿਸ ਵਿਚ ਹਿਮਾਚਲ ਅਤੇ ਹਰਿਆਣਾ ਵੀ ਜੋੜਿਆ ਗਿਆ ਹੈ ਅਤੇ ਆਸ-ਪਾਸ ਜੰਮੂ-ਕਸ਼ਮੀਰ, ਨੇਪਾਲ ਅਤੇ ਪਾਕਿਸਤਾਨ ਨੂੰ ਵੀ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ : ਦੁਬਈ ’ਚ ਰਹਿੰਦੇ ਭਾਰਤੀਆਂ ਲਈ ਖ਼ਬਰ, ਬਾਲਕਨੀ 'ਚ ਕੱਪੜੇ ਸਕਾਉਣ ਸਣੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਪਵੇਗੀ ਭਾਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News