ਲੁਧਿਆਣਾ ਬੰਬ ਧਮਾਕਾ : ਲਾਲਚ ਨੇ ਹੈੱਡ ਕਾਂਸਟੇਬਲ ਨੂੰ ਬਣਾਇਆ ਨਸ਼ਾ ਸਮੱਗਲਰ, ਜੇਲ ਪੁੱਜਣ ’ਤੇ ਅੱਤਵਾਦੀ

Sunday, Dec 26, 2021 - 05:46 PM (IST)

ਲੁਧਿਆਣਾ ਬੰਬ ਧਮਾਕਾ : ਲਾਲਚ ਨੇ ਹੈੱਡ ਕਾਂਸਟੇਬਲ ਨੂੰ ਬਣਾਇਆ ਨਸ਼ਾ ਸਮੱਗਲਰ, ਜੇਲ ਪੁੱਜਣ ’ਤੇ ਅੱਤਵਾਦੀ

ਲੁਧਿਆਣਾ (ਰਾਜ) : ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਤੋਂ ਰਿਟਾਇਰਡ ਪਿਤਾ ਨੇ ਸੋਚਿਆ ਕਿ ਹੁਣ ਉਸ ਦਾ ਬੇਟਾ ਗਗਨਦੀਪ ਸਿੰਘ ਪੰਜਾਬ ਪੁਲਸ ਵਿਚ ਹੈੱਡ ਕਾਂਸਟੇਬਲ ਲੱਗ ਗਿਆ ਅਤੇ ਉਸ ਦੀ ਬਾਕੀ ਦੀ ਜ਼ਿੰਦਗੀ ਆਸਾਨੀ ਨਾਲ ਕੱਟ ਜਾਵੇਗੀ ਪਰ ਪਿਤਾ ਨੂੰ ਕੀ ਪਤਾ ਸੀ ਕਿ ਪੰਜਾਬ ਪੁਲਸ ਵਿਚ ਜਾਣ ਤੋਂ ਬਾਅਦ ਬੇਟਾ ਗਗਨਦੀਪ ਦਾ ਲਾਲਚ ਵੱਧ ਜਾਵੇਗਾ। 2011 ’ਚ ਪੰਜਾਬ ਪੁਲਸ ਵਿਚ ਕਾਂਸਟੇਬਲ ਭਰਤੀ ਹੋਇਆ ਗਗਨਦੀਪ ਸਿੰਘ ਪਹਿਲਾਂ ਤਾਂ ਈਮਾਨਦਾਰੀ ਨਾਲ ਨੌਕਰੀ ਕਰਦਾ ਰਿਹਾ ਪਰ ਜਿਵੇਂ-ਜਿਵੇਂ ਅੱਗੇ ਵੜਿਆ, ਉਸ ਦਾ ਲਾਲਚ ਵੀ ਵੱਧਦਾ ਗਿਆ। ਐੱਸ. ਪੀ. ਦਾ ਰੀਡਰ ਲੱਗਾ ਰਹਿਣ ’ਤੇ ਉਸ ਨੇ ਕਈ ਲੋਕਾਂ ਤੋਂ ਮੋਟੀ ਰਕਮ ਵੀ ਠੱਗੀ ਸੀ। ਇਸ ਤੋਂ ਬਾਅਦ ਉਸ ਦੀ ਬਤੌਰ ਥਾਣਾ ਸਦਰ ਵਿਚ ਮੁਨਸ਼ੀ ਤਾਇਨਾਤੀ ਹੋਈ ਸੀ। ਉਸ ਦੌਰਾਨ ਉਸ ਦੇ ਕੁਝ ਨਸ਼ਾ ਸਮੱਗਲਰਾਂ ਨਾਲ ਸਬੰਧ ਬਣ ਗਏ ਸਨ ਅਤੇ ਉਹ ਉਨ੍ਹਾਂ ਨਾਲ ਮਿਲ ਕੇ ਨਸ਼ਾ ਸਮੱਗਲਿੰਗ ਦਾ ਧੰਦਾ ਕਰਨ ਲੱਗ ਗਿਆ ਸੀ। ਕੁਝ ਹੀ ਸਮੇਂ ’ਚ ਮੋਟੇ ਪੈਸਿਆਂ ਨੇ ਉਸ ਦਾ ਲਾਲਚ ਇੰਨਾ ਵਧਾ ਦਿੱਤਾ ਸੀ ਕਿ ਖੁੱਲ੍ਹ ਕੇ ਨਸ਼ਾ ਸਮੱਗਲਿੰਗ ਕਰਨ ਲੱਗ ਗਿਆ ਸੀ। ਇਸ ਲਈ ਇਸ ਦੀ ਖੁਫੀਆ ਸੂਚਨਾ ਐੱਸ. ਟੀ. ਐੱਫ. ਕੋਲ ਪੁੱਜ ਗਈ ਸੀ ਅਤੇ ਐੱਸ. ਟੀ. ਐੱਫ. ਨੇ ਗਗਨਦੀਪ ਸਿੰਘ ਨੂੰ ਉਸ ਦੇ 2 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਵਾਪਰੀ ਘਟਨਾ ਨੂੰ ਲੈ ਕੇ ਵੱਡਾ ਖ਼ੁਲਾਸਾ, 15 ਦਸੰਬਰ ਤੋਂ ਅੰਮ੍ਰਿਤਸਰ ’ਚ ਸੀ ਮੁਲਜ਼ਮ

ਜੇਲ ਦੇ 2 ਸਾਲ ਦੇ ਸਫਰ ’ਚ ਬਣੇ ਖਾਲਿਸਤਾਨੀਆਂ ਨਾਲ ਸਬੰਧ
ਨਸ਼ਾ ਸਮੱਗਲਿੰਗ ਵਿਚ ਜੇਲ ਪੁੱਜੇ ਗਗਨਦੀਪ ਸਿੰਘ ਨੂੰ ਜਿਸ ਬੈਰਕ ’ਚ ਰੱਖਿਆ ਗਿਆ ਸੀ, ਉਥੇ ਉਸ ਦੇ ਸਬੰਧ ਖਾਲਿਸਤਾਨੀਆਂ ਨਾਲ ਬਣ ਗਏ, ਜਿਨ੍ਹਾਂ ਦੇ ਸਬੰਧ ਪਾਕਿਸਤਾਨ ਤੱਕ ਸਨ। ਜੇਲ ਦੇ 2 ਸਾਲ ਦੇ ਸਫਰ ’ਚ ਜਦੋਂ ਉਹ ਜ਼ਮਾਨਤ ’ਤੇ ਬਾਹਰ ਆਇਆ ਤਾਂ ਉਸ ਦਾ ਦਿਮਾਗ ਅੱਤਵਾਦੀ ਬਣ ਚੁੱਕਾ ਸੀ। ਇਸ ਲਈ ਜੇਲ ’ਚ ਤਿਆਰ ਹੋਏ ਬੰਬ ਧਮਾਕੇ ਦੇ ਪਲਾਨ ਨੂੰ ਅਮਲੀਜਾਮਾ ਪਹਿਨਾਉਣ ਲਈ ਜ਼ਮਾਨਤ ’ਤੇ ਬਾਹਰ ਆ ਕੇ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬੰਬ ਧਮਾਕੇ ਲਈ ਉਸ ਨੂੰ ਮੋਟੀ ਰਕਮ ਮਿਲੀ ਸੀ ਅਤੇ ਹੋਰ ਵੀ ਮਿਲਣੀ ਸੀ। ਇੰਨਾ ਹੀ ਨਹੀਂ, ਮੁਲਜ਼ਮ ਗਗਨਦੀਪ ਜੇਲ ਦੇ ਅੰਦਰ ਰਹਿੰਦੇ ਹੋਏ ਵੀ ਕਈ ਨਸ਼ੇ ਦੀ ਖੇਪ ਇਧਰ-ਉਧਰ ਕਰ ਚੁੱਕਾ ਸੀ।

ਇਹ ਵੀ ਪੜ੍ਹੋ : ਭਿੱਖੀਵਿੰਡ ਨੇੜੇ ਵਾਪਰਿਆ ਵੱਡਾ ਹਾਦਸਾ, ਬੈਂਕ ਮੈਨੇਜਰ ਸਮੇਤ ਦੋ ਕੁੜੀਆਂ ਦੀ ਮੌਤ

ਹਥਿਆਰਾਂ ਦਾ ਸ਼ੌਕੀਨ, ਪਰਿਵਾਰ ਨਾਲ ਲੜ ਕੇ ਬਣਵਾਇਆ ਸੀ ਬਾਂਹ ’ਤੇ ਟੈਟੂ
ਇਹ ਵੀ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਨੂੰ ਹਥਿਆਰਾਂ ਦਾ ਕਾਫੀ ਸ਼ੌਕ ਸੀ। ਉਸ ਨੇ ਹਥਿਆਰਾਂ ਦੇ ਨਾਲ ਕਾਫੀ ਫੋਟੋਆਂ ਖਿਚਵਾਈਆਂ ਹਨ। ਇਸ ਦੇ ਨਾਲ ਹੀ ਉਸ ਨੇ ਬਾਂਹ ’ਤੇ ਜਦੋਂ ਟੈਟੂ ਬਣਵਾਉਣਾ ਸੀ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਮਨ੍ਹਾ ਕੀਤਾ ਸੀ ਪਰ ਉਸ ਨੇ ਪਰਿਵਾਰ ਦੇ ਨਾਲ ਝਗੜਾ ਕਰ ਕੇ ਟੈਟੂ ਬਣਵਾਇਆ ਸੀ। ਅੱਜ ਉਸੇ ਟੈਟੂ ਦੇ ਸਹਾਰੇ ਉਸ ਦੀ ਪਛਾਣ ਹੋਈ ਸੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 17 ਸਾਲਾ ਇਕਲੌਤੇ ਪੁੱਤ ਦੀ ਮੌਤ

ਪਹਿਲੀ ਮੰਜ਼ਿਲ ’ਤੇ ਬਣੀ ਕੋਰਟ ’ਤੇ ਸੁਣਵਾਈ, ਦੂਜੀ ’ਤੇ ਹੋਇਆ ਧਮਾਕਾ
ਮ੍ਰਿਤਕ ਗਗਨਦੀਪ ਸਿੰਘ ਦੀ ਪਹਿਲੀ ਮੰਜ਼ਿਲ ’ਤੇ ਬਣੀ ਅਦਾਲਤ ’ਚ ਸੁਣਵਾਈ ਸੀ ਪਰ ਉਸ ਨੇ ਦੂਜੀ ਮੰਜ਼ਿਲ ’ਤੇ ਬੰਬ ਧਮਾਕਾ ਕੀਤਾ ਸੀ। ਇਸ ਲਈ ਦੂਜੀ ਮੰਜ਼ਿਲ ’ਤੇ ਧਮਾਕਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਨੇ ਬੰਬ ਕਿਤੇ ਹੋਰ ਪਲਾਂਟ ਕਰਨਾ ਸੀ ਪਰ ਜਦੋਂ ਉਹ ਦੂਜੀ ਮੰਜ਼ਿਲ ’ਤੇ ਬਣੇ ਬਾਥਰੂਮ ਵਿਚ ਉਸ ਬੰਬ ਨੂੰ ਅਸੈਂਬਲ ਕਰ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਧਮਾਕੇ ’ਚ ਸਿਰਫ ਗਗਨਦੀਪ ਸਿੰਘ ਸ਼ਾਮਲ ਨਹੀਂ ਹੈ, ਉਸ ਦੇ ਨਾਲ ਕਈ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਪੁਲਸ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ। ਕੁਝ ਫੁਟੇਜ ’ਚ ਪੁਲਸ ਨੂੰ ਸ਼ੱਕੀ ਲੋਕ ਵੀ ਨਜ਼ਰ ਆਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਨਾਲ ਕੰਬਿਆ ਪੰਜਾਬ, ਤਿੰਨ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਸ

ਆਰ. ਡੀ. ਐੱਕਸ. ਦੀ ਹੋਈ ਵਰਤੋਂ, ਪਾਈਪਲਾਈਨ ਫਟਣ ਨਾਲ ਵਹਿ ਗਈ ਧਮਾਕਾਖੇਜ ਸਮੱਗਰੀ
ਮੁੱਢਲੀ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਧਮਾਕੇ ’ਚ ਆਰ. ਡੀ. ਐੱਕਸ. ਵਰਤੀ ਗਈ ਹੈ। ਜਦੋਂ ਧਮਾਕਾ ਹੋਇਆ ਤਾਂ ਬਾਥਰੂਮ ’ਚ ਲੱਗਾ ਪਾਣੀ ਦਾ ਪਾਈਪ ਟੁੱਟ ਗਿਆ ਸੀ ਅਤੇ ਪਾਣੀ ਵਹਿਣ ਲੱਗਾ ਸੀ, ਜਿਸ ਕਾਰਨ ਕਾਫੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਪਾਣੀ ਵਿਚ ਵਹਿ ਗਈ ਸੀ। ਇਸ ਤੋਂ ਇਲਾਵਾ ਟਿਫਿਨ ਬੰਬ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ ਮਜੀਠੀਆ

ਗਗਨ ਨੂੰ ਬੰਬ ਡਿਲੀਵਰ ਕਰਨ ਵਾਲਿਆਂ ਦੀ ਭਾਲ ’ਚ ਏਜੰਸੀਆਂ
ਜਾਂਚ ਵਿਚ ਸਭ ਤੋਂ ਵੱਡੀ ਚੁਣੌਤੀ ਹੈ ਕਿ ਆਖਿਰ ਕਿਸ ਨੇ ਗਗਨ ਨੂੰ ਬੰਬ ਡਿਲੀਵਰ ਕੀਤਾ ਸੀ। ਏਜੰਸੀਆਂ ਦੀ ਜਾਂਚ ਇਸ ਵੱਲ ਚੱਲ ਰਹੀ ਹੈ ਕਿ ਗਗਨ ਬੰਬ ਕਿੱਥੋਂ ਲੈ ਕੇ ਆਇਆ ਸੀ, ਉਸ ਨੂੰ ਇਹ ਬੰਬ ਕਿਸ ਨੇ ਦਿੱਤਾ ਸੀ ਅਤੇ ਗਗਨ ਉਸ ਨੂੰ ਪੁਲਸ ਦੀਆਂ ਨਜ਼ਰਾਂ ਤੋਂ ਬਚਾ ਕੇ ਕਿਵੇਂ ਕਚਹਿਰੀ ਕੰਪਲੈਕਸ ਤੱਕ ਪੁੱਜ ਗਿਆ ਸੀ। ਉਸ ਦੇ ਨਾਲ ਇਸ ਵਿਚ ਕੌਣ-ਕੌਣ ਸ਼ਾਮਲ ਹੈ ਅਤੇ ਉਸ ਦਾ ਅਸਲ ਮਕਸਦ ਕੀ ਸੀ। ਇਹ ਸਾਰੇ ਸਵਾਲਾਂ ਦਾ ਅਜੇ ਜਵਾਬ ਨਹੀਂ ਮਿਲ ਸਕਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੀ ਵੱਡੀ ਸਖ਼ਤੀ, ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News