ਲੁਧਿਆਣਾ ਧਮਾਕਾ ਮਾਮਲਾ : ਰਣਜੀਤ ਚੀਤਾ ਤੇ ਸੁਖਵਿੰਦਰ ਅਦਾਲਤ ’ਚ ਪੇਸ਼, 7 ਦਿਨ ਦੇ ਰਿਮਾਂਡ ’ਤੇ ਭੇਜਿਆ

Saturday, Dec 25, 2021 - 04:07 PM (IST)

ਲੁਧਿਆਣਾ ਧਮਾਕਾ ਮਾਮਲਾ : ਰਣਜੀਤ ਚੀਤਾ ਤੇ ਸੁਖਵਿੰਦਰ ਅਦਾਲਤ ’ਚ ਪੇਸ਼, 7 ਦਿਨ ਦੇ ਰਿਮਾਂਡ ’ਤੇ ਭੇਜਿਆ

ਲੁਧਿਆਣਾ (ਨਰਿੰਦਰ)-ਲੁਧਿਆਣਾ ਧਮਾਕਾ ਮਾਮਲੇ ’ਚ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ’ਚ ਦੋ ਵਿਅਕਤੀਆਂ ਰਣਜੀਤ ਚੀਤਾ ਤੇ ਸੁਖਵਿੰਦਰ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਨੂੰ 7 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਇਨ੍ਹਾਂ ਦੋਵੇਂ ਜੇਲ੍ਹ  ’ਚ ਬੰਦ ਸਨ, ਜਿਥੋਂ ਇਹ ਦੋਵੇਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਸਨ। ਇਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਮੰਦਿਰਾ ਦੱਤਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਇਨ੍ਹਾਂ ਦੋਵਾਂ ਦਾ 7-7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਇਹ ਖੁਲਾਸਾ ਹੋ ਗਿਆ ਸੀ ਕਿ ਲੁਧਿਆਣਾ ਧਮਾਕੇ ’ਚ ਜੋ ਵਿਅਕਤੀ ਮਾਰਿਆ ਗਿਆ ਹੈ, ਉਸ ਨੂੰ ਪੁਲਸ ’ਚੋਂ ਮੁਅੱਤਲ ਕੀਤਾ ਗਿਆ ਸੀ।  

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਿਜ


author

Manoj

Content Editor

Related News