ਲੁਧਿਆਣਾ ਦੇ ADC ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, DC ਵਰਿੰਦਰ ਸ਼ਰਮਾ ਕੁਆਰੰਟਾਈਨ

Tuesday, Jul 07, 2020 - 09:51 PM (IST)

ਲੁਧਿਆਣਾ ਦੇ ADC ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, DC ਵਰਿੰਦਰ ਸ਼ਰਮਾ ਕੁਆਰੰਟਾਈਨ

ਲੁਧਿਆਣਾ,(ਪੰਕਜ)– ਮਿੰਨੀ ਸਕੱਤਰੇਤ 'ਚ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਖ਼ਬਰ ਨਾਲ ਮਿੰਨੀ ਸਕੱਤਰੇਤ 'ਚ ਭਾਜੜਾਂ ਪੈ ਗਈਆਂ। ਅਹਿਤਿਆਤ ਦੇ ਤੌਰ 'ਤੇ ਡੀ. ਸੀ. ਵਰਿੰਦਰ ਸ਼ਰਮਾ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿਚ ਹੀ ਤਾਇਨਾਤ ਅਮਰਜੀਤ ਸਿੰਘ ਬੈਂਸ ਜੋ ਕਿ ਪਹਿਲਾਂ ਐੱਸ. ਡੀ. ਐੱਮ. ਦੇ ਅਹੁਦੇ 'ਤੇ ਤਾਇਨਾਤ ਸਨ ਅਤੇ ਪਰਮੋਸ਼ਨ ਹੋਣ ਤੋਂ ਬਾਅਦ ਲੁਧਿਆਣਾ ਵਿਚ ਹੀ ਏ. ਡੀ. ਸੀ. (ਜੀ) ਨਿਯੁਕਤ ਹੋਏ ਸਨ। ਏ. ਡੀ. ਸੀ. ਪਿਛਲੇ ਕੁੱਝ ਦਿਨਾਂ ਤੋਂ ਰੂਟੀਨ ਵਿਚ ਸਾਰੇ ਸਹਿਯੋਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ, ਜਿਸ ਕਾਰਨ ਦਫਤਰ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਏ. ਡੀ. ਸੀ. ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੂਰੇ ਆਫਿਸ ਕੰਪਲੈਕਸ ਨੂੰ ਸੈਨੇਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।


author

Deepak Kumar

Content Editor

Related News