ਵੱਡੀ ਖਬਰ : ਲੁਧਿਆਣਾ ਦੇ DC ਦਫਤਰ 'ਚ ਪਿਆ ਭੜਥੂ, ਵੱਡੇ ਅਧਿਕਾਰੀ 'ਚ ਕੋਰੋਨਾ ਦੀ ਪੁਸ਼ਟੀ
Tuesday, Jul 07, 2020 - 12:39 PM (IST)
ਲੁਧਿਆਣਾ (ਸਹਿਗਲ) : ਲੁਧਿਆਣਾ ਦੇ ਡੀ. ਸੀ. ਦਫਤਰ 'ਚ ਮੰਗਲਵਾਰ ਨੂੰ ਉਸ ਸਮੇਂ ਭੜਥੂ ਪੈ ਗਿਆ, ਜਦੋਂ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਅਮਰਜੀਤ ਬੈਂਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਫਿਲਹਾਲ ਅਮਰਜੀਤ ਬੈਂਸ ਨੂੰ ਦਇਆਨੰਦ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਅਕਾਲੀ ਦਲ ਦਾ ਜ਼ੋਰਦਾਰ ਪ੍ਰਦਰਸ਼ਨ, ਕੇਂਦਰ ਤੇ ਪੰਜਾਬ ਸਰਕਾਰ 'ਤੇ ਲਾਏ ਰਗੜੇ
ਇਸ ਦੇ ਨਾਲ ਹੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ, ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਰਮੇਸ਼ ਭਗਤ, ਕੁਲੈਕਟਰ ਵਰਿੰਦਰ ਸ਼ਰਮਾ ਸਮੇਤ ਕਈ ਅਧਿਕਾਰੀਆਂ ਨੇ ਸਾਵਧਾਨੀ ਵੱਜੋਂ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਏ. ਡੀ. ਸੀ. ਬੈਂਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੁਪਿਹਰ ਤੱਕ ਬੈਂਸ ਦੇ ਸੰਪਰਕ 'ਚ ਰਹਿਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਾਉਣ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਏ. ਡੀ. ਸੀ. ਬੈਂਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਟਰੂਨੈਟ ਮਸ਼ੀਨ 'ਤੇ ਪਾਜ਼ੇਟਿਵ ਪਾਈ ਗਈ ਹੈ, ਜਿਸ ਨੂੰ ਦੁਬਾਰਾ ਜਾਂਚ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਮੋਗਾ 'ਚ ਫੁੱਟਿਆ ਅਕਾਲੀ ਦਲ ਦਾ ਗੁੱਸਾ, ਜੰਮ ਕੇ ਕੀਤੀ ਨਾਅਰੇਬਾਜ਼ੀ
ਡਾ. ਰਮੇਸ਼ ਭਗਤ ਨੇ ਦੱਸਿਆ ਕਿ ਏ. ਡੀ. ਸੀ. ਦੇ ਨੇੜਲੇ ਸੰਪਰਕ 'ਚ ਰਹਿਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਸਬੰਧੀ ਜਾਂਚ ਕਰਾਈ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1105 ਹੋ ਗਈ ਹੈ। ਇਨ੍ਹਾਂ 'ਚੋਂ 27 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 226 ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ ਅਕਾਲੀ ਦਲ ਦਾ ਹੱਲਾ ਬੋਲ, ਤੇਲ 'ਤੇ ਵੈਟ ਘਟਾਉਣ ਦੀ ਮੰਗ