'ਲੁਧਿਆਣਾ ਜ਼ਿਲ੍ਹੇ 'ਚ ਯੂਰੀਆ ਦਾ ਸਿਰਫ 7 ਪ੍ਰਤੀਸਤ ਤੇ ਡੀ.ਏ.ਪੀ. ਖਾਦ ਦਾ 71 ਫੀਸਦੀ ਬਚਿਆ ਭੰਡਾਰ'

Saturday, Oct 31, 2020 - 08:07 PM (IST)

'ਲੁਧਿਆਣਾ ਜ਼ਿਲ੍ਹੇ 'ਚ ਯੂਰੀਆ ਦਾ ਸਿਰਫ 7 ਪ੍ਰਤੀਸਤ ਤੇ ਡੀ.ਏ.ਪੀ. ਖਾਦ ਦਾ 71 ਫੀਸਦੀ ਬਚਿਆ ਭੰਡਾਰ'

ਲੁਧਿਆਣਾ, (ਸਲੂਜਾ,ਵਿੱਕੀ)- ਜ਼ਿਲ੍ਹਾ ਲੁਧਿਆਣਾ 'ਚ ਯੂਰੀਆ ਅਤੇ ਡਾਈਮੋਨਿਆ ਫਾਸਫੇਟ (ਡੀ.ਏ.ਪੀ) ਖਾਦ ਦੀ ਭਾਰੀ ਘਾਟ ਕਾਰਨ ਕਣਕ ਅਤੇ ਆਲੂ ਦੀ ਫਸਲ ਦੀ ਬਿਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ: ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਯੂਰੀਆ ਦਾ ਸਿਰਫ 7 ਪ੍ਰਤੀਸਤ ਅਤੇ ਡੀਏਪੀ ਖਾਦ ਦਾ ਲਗਭਗ 71 ਪ੍ਰਤੀਸਤ ਭੰਡਾਰ ਬਚਿਆ ਹੈ ਅਤੇ ਉਹ ਵੀ ਹੌਲੀ ਹੌਲੀ ਘਟ ਰਹੇ ਹਨ। ਕਣਕ ਦੀ ਫਸਲ ਦੀ ਬਿਜਾਈ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਯੂਰੀਆ ਅਤੇ ਡੀ.ਏ.ਪੀ ਦੋਵਾਂ ਦੀ ਘਾਟ ਨਾਲ ਇਸ ਦੀ ਬਿਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਨਤੀਜੇ ਵਜੋਂ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।
ਜਿਕਰਯੋਗ ਹੈ ਕਿ ਪੰਜਾਬ 'ਚ ਕਿਸਾਨ ਸੰਗਠਨ ਪਹਿਲਾਂ ਹੀ ਰਾਜ 'ਚ ਮਾਲ ਗੱਡੀਆਂ ਚਲਾਉਣ ਦੀ ਆਗਿਆ ਦੇ ਚੁੱਕੇ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਕਣਕ ਦੀ ਬਿਜਾਈ ਕਰੀਬ 2.5 ਲੱਖ ਹੈਕਟੇਅਰ 'ਚ, ਆਲੂ ਅਤੇ ਕੁਝ ਹੋਰ ਫਸਲਾਂ 13,500 ਹੈਕਟੇਅਰ ਵਿੱਚ ਕੀਤੀ ਗਈ ਹੈ। ਡਾ. ਬੈਨੀਪਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ 47,432 ਟਨ ਯੂਰੀਆ ਦੀ ਮੰਗ ਦੇ ਮੁਕਾਬਲੇ ਕੇਵਲ 3506 ਟਨ ਦੇ ਕਰੀਬ ਬਚਿਆ ਹੈ। ਇਸੇ ਤਰਾਂ ਪਾਇਲ ਵਿੱਚ 6772 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 568 ਟਨ ਹੈ, ਲੁਧਿਆਣਾ (ਪੱਛਮ) ਵਿੱਚ 7043 ਟਨ ਦੀ ਮੰਗ ਦੇ ਮੁਤਾਬਿਕ 478 ਟਨ, ਲੁਧਿਆਣਾ (ਪੂਰਬੀ) ਵਿੱਚ 5989 ਟਨ ਦੀ ਮੰਗ ਦੇ ਮੁਕਾਬਲੇ 511 ਟਨ ਹੈ, ਰਾਏਕੋਟ ਵਿੱਚ 7452 ਟਨ ਦੀ ਮੰਗ ਦੇ ਮੁਕਾਬਲੇ 320 ਟਨ, ਖੰਨਾ ਵਿਚ 2763 ਟਨ ਦੀ ਮੰਗ ਦੇ ਮੁਕਾਬਲੇ 490 ਟਨ, ਸਮਰਾਲਾ ਵਿਚ 5603 ਟਨ ਦੀ ਮੰਗ ਦੇ ਮੁਕਾਬਲੇ 685 ਟਨ ਅਤੇ ਜਗਰਾਉਂ ਵਿਚ 11857 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 453 ਟਨ ਹੈ।ਇਸੇ ਤਰਾਂ ਜ਼ਿਲਾ ਲੁਧਿਆਣਾ ਵਿੱਚ ਡੀ.ਏ.ਪੀ. ਖਾਦ ਦੀ ਸਪਲਾਈ 23343 ਟਨ ਦੀ ਮੰਗ ਦੇ ਮੁਕਾਬਲੇ 16343 ਟਨ ਹੈ। ਪਾਇਲ ਵਿਚ 3592 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 2478 ਟਨ ਹੈ, ਲੁਧਿਆਣਾ (ਪੱਛਮ) ਵਿਚ 3568 ਟਨ ਦੀ ਮੰਗ ਦੇ ਮੁਕਾਬਲੇ 1941 ਟਨ ਹੈ, ਲੁਧਿਆਣਾ (ਪੂਰਬੀ) ਵਿਚ 3050 ਟਨ ਦੀ ਮੰਗ ਦੇ ਮੁਕਾਬਲੇ 2066 ਟਨ ਹੈ, ਰਾਏਕੋਟ ਵਿਚ 2989 ਟਨ ਦੀ ਮੰਗ ਦੇ ਮੁਕਾਬਲੇ 1939 ਟਨ, ਖੰਨਾ ਵਿਚ 1647 ਟਨ ਦੀ ਮੰਗ ਦੇ ਮੁਕਾਬਲੇ 1425 ਟਨ, ਸਮਰਾਲਾ ਵਿਚ 3322 ਟਨ ਦੀ ਮੰਗ ਦੇ ਮੁਕਾਬਲੇ 2667 ਟਨ ਅਤੇ ਜਗਰਾਉਂ ਵਿਚ 4943 ਟਨ ਦੀ ਮੰਗ ਦੇ ਮੁਕਾਬਲੇ ਉਪਲਬਧਤਾ 3824 ਟਨ ਹੈ।ਉਨ੍ਹਾਂ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਪ੍ਰਾਈਵੇਟ ਸੈਕਟਰ ਵਿੱਚ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਉਪਲੱਬਧਤਾ ਨਿੱਲ ਹੈ।


author

Bharat Thapa

Content Editor

Related News