ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 398 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Thursday, Aug 20, 2020 - 08:18 PM (IST)

ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਸਬੰਧੀ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਹਾਟ ਸਪਾਟ ਬਣੇ ਮਹਾਨਗਰ ਵਿਚ ਅੱਜ 417 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 13 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿਚ 398 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ ਮਰਨ ਵਾਲੇ 13 ਵਿਚੋਂ 10 ਜ਼ਿਲ੍ਹੇ ਨਾਲ ਸਬੰਧਤ ਸਨ। ਮਹਾਮਾਰੀ ਵਿਚ ਰਾਜ ਦੇ ਸਭ ਤੋਂ ਅੱਗੇ ਚੱਲ ਰਹੇ ਜ਼ਿਲੇ ਵਿਚ ਹੁਣ ਤੱਕ 7686 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 281 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 803 ਮਰੀਜ਼ ਹੋਰਨਾਂ ਜ਼ਿਲਿਆਂ ਅਤੇ ਰਾਜਾਂ ਨਾਲ ਸਬੰਧਤ ਸਨ ਜੋ ਸਥਾਨਕ ਹਸਪਤਾਲਾਂ ਵਿਚ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 66 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਅੱਜ ਸਾਹਮਣੇ ਆਏ ਮਰੀਜ਼ਾਂ ਵਿਚ 10 ਗਰਭਵਤੀ ਔਰਤ, 11 ਹੈਲਥ ਕੇਅਰ ਵਰਕਰ ਅਤੇ 5 ਪੁਲਸ ਮੁਲਾਜ਼ਮ ਪੀੜਤ ਹੋਏ ਹਨ। ਇਸ ਤੋਂ ਇਲਾਵਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 97 ਵਿਅਕਤੀ ਵਾਇਰਸ ਤੋਂ ਪੀੜਤ ਹੋ ਕੇ ਸਾਹਮਣੇ ਆਏ ਹਨ।

ਸਿਵਲ ਹਸਪਤਾਲ ’ਚ ਆਉਣ ਲੱਗੀ ਆਕਸੀਜ਼ਨ ਸਿਲੰਡਰਾਂ ਦੀ ਕਿੱਲਤ

ਸਿਵਲ ਹਸਪਤਾਲ ’ਚ ਆਕਸੀਜ਼ਨ ਸਿਲੰਡਰਾਂ ਦੀ ਕਿੱਲਤ ਆਉਣ ਲੱਗੀ ਹੈ। ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਲਗਭਗ 65 ਸਿਲੰਡਰਾਂ ਦੀ ਰੋਜ਼ ਖਪਤ ਹੋ ਰਹੀ ਹੈ। ਹਸਪਤਾਲ ਿਵਚ ਬਣੀ ਕਮੇਟੀ ਵਿਚ ਉੱਚ ਅਧਿਕਾਰੀਆਂ ਨੂੰ ਸਿਫਾਰਸ਼ ਕੀਤੀ ਹੈ ਕਿ ਹਸਪਤਾਲ ਵਿਚ ਆਕਸੀਜ਼ਨ ਪਲਾਂਟ ਸਥਾਪਿਤ ਕੀਤਾ ਜਾਵੇ।

ਮਹਿਲਾ ਰੋਗ ਮਾਹਿਰਾਂ ਦੀ ਸ਼ਾਰਟੇਜ

ਸਿਵਲ ਹਸਪਤਾਲ ਵਿਚ ਮਹਿਲਾ ਰੋਡ ਮਾਹਿਰਾਂ ਦੀ ਇਕ ਵਾਰ ਫਿਰ ਸ਼ਾਰਟੇਜ ਹੋ ਗਈ ਹੈ। ਇਨ੍ਹਾਂ ਵਿਚ 2 ਮਹਿਲਾ ਡਾਕਟਰ ਕੋਰੋਨਾ ਪਾਜ਼ੇਟਿਵ ਆ ਚੁੱਕੀਆਂ ਹਨ। ਇਸ ਤੋਂ ਇਲਾਵਾ 3 ਡੀ. ਐੱਨ. ਬੀ. ਰੈਜ਼ੀਡੈਂਟ ਵਿਰਕਮਾ ਪਾਜ਼ੇਟਿਵ ਆਈ ਹੈ, ਜਿਸ ਨਾਲ ਬਾਕੀ ਡਾਕਟਰਾਂ ’ਤੇ ਕੰਮ ਦਾ ਬੋਝ ਕਾਫੀ ਵਧ ਗਿਆ ਹੈ। ਉਨ੍ਹਾਂ ਨੇ ਸਿਵਲ ਸਰਜਨ ਨੂੰ ਬੇਨਤੀ ਕੀਤੀ ਹੈ ਕਿ ਸਿਵਲ ਹਸਪਤਾਲ ’ਚ ਮਹਿਲਾ ਡਾਕਟਰਾਂ ਦੀ ਤਾਇਨਾਤੀ ਵਧਾਈ ਜਾਵੇ ਤਾਂ ਕਿ ਵਰਕ ਲੋਡ ਘੱਟ ਕੀਤਾ ਜਾ ਸਕੇ।

3100 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 3100 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 2359 ਦੀ ਰਿਪੋਰਟ ਪਹਿਲਾਂ ਤੋਂ ਪੈਂਡਿੰਗ ਚੱਲ ਰਹੀ ਹੈ। ਸਿਹਤ ਅਧਿਕਾਰੀ ਮੁਤਾਬਕ ਇਸ ਦੇ ਨਤੀਜੇ ਜਲਦ ਮਿਲ ਜਾਣ ਦੀ ਸੰਭਾਵਨਾ ਹੈ।

407 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਅੱਜ 407 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਸਮੇਂ ਵਿਚ 5175 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਅਧਿਕਾਰੀਆਂ ਮੁਤਾਬਕ ਹੁਣ ਤੱਕ 29,689 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਜਾ ਚੁੱਕਾ ਹੈ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਨਾਮ        ਪਤਾ        ਹਸਪਤਾਲ

ਮੇਜਰ ਸਿੰਘ (60)        ਸੰਤ ਕਰੀਬ ਨਗਰ        ਸਿਵਲ ਹਸਪਤਾਲ

ਕੁਲਜੀਤ ਸਿੰਘ (42)        ਆਜ਼ਾਦ ਨਗਰ ਡੀ. ਐੱਮ. ਸੀ. ਬਲਜੀਤ (54) ਸ਼ਾਸਤਰੀ ਨਗਰ ਫੋਰਟਿਸ ਹਸਪਤਾਲ

ਜਰਨੈਲ ਸਿੰਘ (62)        ਅਬਦੁੱਲਾਪੁਰ ਬਸਤੀ        ਓਸਵਾਲ ਹਸਪਤਾਲ

ਪਰਮਜੀਤ ਸਿੰਘ (55)        ਤਾਜਪੁਰ ਰੋਡ        ਡੀ. ਐੱਮ. ਸੀ.

ਰਵੀ ਕੁਮਾਰ (36)        ਨਿਊ ਕੁਲਦੀਪ ਨਗਰ        ਰਜਿੰਦਰਾ ਹਸਪਤਾਲ ਪਟਿਆਲਾ

ਵਿਨੋਦ ਕੁਮਾਰ (59)        ਪ੍ਰੀਤ ਨਗਰ        ਰਜਿੰਦਰਾ ਹਸਪਤਾਲ ਪਟਿਆਲਾ

ਵਰਿੰਦਰ ਕੁਮਾਰ (57)        ਰਿਸ਼ੀ ਨਗਰ        ਜੀ. ਐੱਨ. ਸੀ.

ਸ਼ਕਤੀ ਰਾਏ (71)        ਸ਼ਿਵਪੁਰੀ        ਐੱਸ. ਪੀ. ਐੱਸ.

ਸਿਮਰਨ ਸਿੰਘ (21)        ਸਮਰਾਲਾ ਰੋਡ, ਖੰਨਾ        ਡੀ. ਐੱਮ. ਸੀ.

ਪਿਆਰੇ ਲਾਲ (70) ਭੁੱਚੋ ਮੰਡੀ ਬਠਿੰਡਾ

ਤਿਲਕ ਰਾਜ (78)        ਫਰੀਦਕੋਟ

ਸੁਰਿੰਦਰ (49)        ਊਨਾ, ਹਿਮਾਚਲ ਪ੍ਰਦੇਸ਼        ਤਿੰਨੋਂ ਡੀ. ਐੱਮ. ਸੀ. ਹਸਪਤਾਲ


Deepak Kumar

Content Editor

Related News