ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 294 ਨਵੇਂ ਮਰੀਜ਼ਾਂ ਦੀ ਪੁਸ਼ਟੀ, 17 ਦੀ ਮੌਤ

Sunday, Sep 06, 2020 - 01:51 AM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 294 ਨਵੇਂ ਮਰੀਜ਼ਾਂ ਦੀ ਪੁਸ਼ਟੀ, 17 ਦੀ ਮੌਤ

ਲੁਧਿਆਣਾ, (ਸਹਿਗਲ)- ਮਹਾਨਗਰ ਵਿਚ ਕੋਰੋਨਾ ਨਾਲ ਪੌਣੇ 2 ਸਾਲ ਦੇ ਬੱਚੇ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਪੌਣੇ 2 ਸਾਲ ਦਾ ਉਕਤ ਬੱਚਾ ਬੱਗਾ ਨਿਊ ਸੁੰਦਰ ਨਗਰ ਦਾ ਰਹਿਣ ਵਾਲਾ ਸੀ ਅਤੇ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਚ ਭਰਤੀ ਸੀ। ਜ਼ਿਲਾ ਸਿਹਤ ਵਿਭਾਗ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਸ਼ਹਿਰ ਦੇ ਹਸਪਤਾਲਾਂ ਵਿਚ ਅੱਜ 294 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 294 ਮਰੀਜ਼ਾਂ ਵਿਚੋਂ 263 ਜ਼ਿਲੇ ਦੇ ਰਹਿਣ ਵਾਲੇ ਹਨ ਜਦੋਂਕਿ 31 ਦੂਜੇ ਜ਼ਿਲਿਆਂ ਦੇ ਹਨ। ਮ੍ਰਿਤਕ ਮਰੀਜ਼ਾਂ ਵਿਚੋਂ 12 ਮਰੀਜ਼ ਲੁਧਿਆਣਾ ਦੇ, ਜਦੋਂਕਿ ਪੰਜ ਹੋਰਨਾਂ ਜ਼ਿਲਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਸਨ। ਹੁਣ ਤੱਕ ਮਹਾਨਗਰ ਵਿਚ 11477 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ਵਿਚ 486 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਜ਼ਿਲਿਆਂ ਦੀ ਗੱਲ ਕਰੀਏ ਤਾਂ ਦੂਜੇ ਜ਼ਿਲਿਆਂ ਤੋਂ ਸਥਾਨਕ ਹਸਪਤਾਲ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋ 1235 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 17 ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ 1751 ਐਕਟਿਵ ਮਰੀਜ਼ ਦੱਸੇ ਜਾਂਦੇ ਹਨ।

ਸਮੇਂ ’ਤੇ ਹਸਪਤਾਲ ਵਿਚ ਨਾ ਆਉਣ ਵਾਲੇ ਲੋਕ ਹੋ ਜਾਂਦੇ ਨੇ ਗੰਭੀਰ

ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੋਕਾਂ ਦੀਆਂ ਸਹੂਲਤਾਂ ਲਈ ਕੋਰੋਨਾ ਵਾਇਰਸ ਦੀ ਜਾਂਚ ਨੂੰ ਹੋਰ ਸੌਖਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੇ ਘਰ ਵਿਚ ਇਕਾਂਤਵਾਸ ਲਈ ਵੀ ਨਿਯਮਾਂ ਨੂੰ ਹੋਰ ਅਸਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ। 80 ਫੀਸਦੀ ਦੇ ਕਰੀਬ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਉਨ੍ਹਾਂ ਲੋਕਾਂ ’ਤੇ ਜ਼ਿਆਦਾ ਬੁਰਾ ਅਸਰ ਦਿਖਾਉਂਦਾ ਹੈ ਜੋ ਸਮੇਂ ’ਤੇ ਹਸਪਤਾਲ ਆ ਕੇ ਜਾਂਚ ਅਤੇ ਇਲਾਜ ਨਹੀਂ ਕਰਵਾਉਂਦੇ।

5212 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 5212 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਨ੍ਹਾਂ ਵਿਚੋਂ 1427 ਸੈਂਪਲ ਆਰ. ਟੀ. ਪੀ. ਸੀ. ਆਰ. ਵਿਧੀ ਨਾਲ 3763 ਸੈਂਪਲ ਰਿਪੋਰਟ ਐਂਟੀਜ਼ਨ ਅਤੇ 22 ਟਰੂਨੈਟ ਵਿਧੀ ਰਾਹੀਂ ਕੀਤੇ ਗਏ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ 27515 ਰੈਪਿਡ ਐਂਟੀਜ਼ਨ ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 1664 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ। 797 ਵਿਅਕਤੀਆਂ ਨੂੰ ਘਰ ਵਿਚ ਇਕਾਂਤਵਾਸ ਲਈ ਭੇਜਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 797 ਵਿਅਕਤੀਆਂ ਨੂੰ ਜਾਂਚ ਉਪਰੰਤ ਘਰ ਵਿਚ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ। ਮੌਜੂਦਾ ਵਿਚ 5155 ਵਿਅਕਤੀ ਇਕਾਂਤਵਾਸ ਰਹਿ ਰਹੇ ਹਨ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਐੱਸ. ਡੀ. ਐੱਮ. ਦੀ ਦੇਖ-ਰੇਖ ਵਿਚ ਸਿਹਤ ਵਿਭਾਗ ਦੇ ਸਾਰੇ ਡਾਕਟਰ, ਸਿਹਤ ਅਧਿਕਾਰੀ ਅਤੇ ਹੋਰ ਪੈਰਾ-ਮੈਡੀਕਲ ਮੁਲਾਜ਼ਮ ਬੀਮਾਰੀ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਸਨ। ਜ਼ਿਆਦਾ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਹਿਕਾ ਕਿ 9240 ਕੋਵਿਡ ਪਾਜ਼ੇਟਿਵ ਮਰੀਜ਼ ਪੂਰ ਤਰ੍ਹਾਂ ਠੀਕ ਹੋ ਚੁੱਕੇ ਹਨ।

128238 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ

ਹੁਣ ਤੱਕ ਕੁਲ 128238 ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 126574 ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲੀ ਹੈ ਜਦੋਂਕਿ 113862 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਮ੍ਰਿਤਕ ਮਰੀਜ਼ਾਂ ਦਾ ਬਿਓਰਾ

ਨਾਮ ਪਤਾ ਹੋਰ ਰੋਗ ਹਸਪਤਾਲ

ਸੁਭਾਸ਼ ਚੰਦਰ (71) ਊਧਮ ਸਿੰਘ ਨਗਰ ਪੋਸਟ ਹਾਰਟ ਸਰਜਰੀ ਅਰੋੜਾ ਨਿਊਰੋ

ਖਬਰਦਾਰ ਸਿੰਘ (31) ਪਿੰਡ ਥਰੀਕੇ ਫੇਫੜਿਆਂ ਦਾ ਰੋਗ

ਦੀਪਇੰਦੂ ਮਹਿਰਾ (72) ਪਟੇਲ ਨਗਰ ਸ਼ੂਗਰ, ਬਲੱਡ ਪ੍ਰੈਸ਼ਰ ਡੀ. ਐੱਮ. ਸੀ.

ਕ੍ਰਿਸ਼ਨ ਬੱਗਾ (35) ਨੂਰਵਾਲਾ ਰੋਡ ਸਿਵਲ

ਅਸ਼ੋਕ ਕੁਮਾਰ (60) ਬ੍ਰਹਮਪੁਰੀ ਖੰਨਾ ਡੀ. ਐੱਮ. ਸੀ.

ਪ੍ਰਦੀਪ ਕੁਮਾਰ (60) ਮੀਨਾ ਬਾਜ਼ਾਰ ਡੀ. ਐੱਮ. ਸੀ.

ਸੁਖਦੇਵ ਸਿੰਘ (75) ਪਿੰਡ ਕੋਟ ਗੰਗੂ ਰਾਏ ਡੀ. ਐੱਮ. ਸੀ.

ਸ਼ਿਵਾ ਜੀ (70) ਸਤਜੋਤ ਨਗਰ, ਧਾਂਦਰਾਂ ਸਿਵਲ

ਮਨਿੰਦਰ ਵਰਮਾ (55) ਮਾਲਵੀ ਮੁਹੱਲਾ, ਰਾਏਕੋਟ ਰਜਿੰਦਰਾ ਹਸਪਤਾਲ ਪਟਿਆਲਾ

ਸੰਤੋਸ਼ ਜੈਨ (67) ਮਾਧੋਪੁਰੀ ਸੀ. ਐੱਮ. ਸੀ.

ਬੇਬੀ ਆਫ ਕ੍ਰਿਸ਼ਨਾ (ਪੌਣੇ ਦੋ ਸਾਲ) ਨਿਊ ਸੁੰਦਰ ਨਗਰ, ਪੀ. ਜੀ. ਆਈ.

ਜਗਪਾਲ ਸਿੰਘ (49) ਮੋਤੀ ਬਾਗ ਕਾਲੋਨੀ, ਫੁੱਲਾਂਵਾਲ ਓਸਵਾਲ

ਬਾਹਰੀ ਜ਼ਿਲਿਆਂ ਦੇ ਮ੍ਰਿਤਕ ਮਰੀਜ਼

ਕਮਲਾ ਦੇਵੀ (45) ਸੁਜਾਨਪੁਰ, ਪਠਾਨਕੋਟ ਡੀ. ਐੱਮ. ਸੀ.

ਕੁਲਦੀਪ ਕੁਮਾਰ (32) ਅਲੀ ਮੁਹੱਲਾ, ਜਲੰਧਰ ਡੀ. ਐੱਮ. ਸੀ.

ਵਿਨੇ ਗੋਇਲ (67) ਬਠਿੰਡਾ ਡੀ. ਐੱਮ. ਸੀ.

ਨਰਿੰਦਰ ਸਿੰਘ (61) ਅਰਬਨ ਅਸਟੇਟ, ਜਲੰਧਰ ਡੀ. ਐੱਮ. ਸੀ.

ਦਰਸ਼ਨਾ ਡੋਗਰਾ (65) ਜੇ. ਐਂਡ ਕੇ. ਡੀ. ਐੱਮ. ਸੀ.


author

Bharat Thapa

Content Editor

Related News