ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 11 ਮਰੀਜ਼ਾਂ ਦੀ ਮੌਤ, 104 ਪਾਜ਼ੇਟਿਵ

Wednesday, Nov 18, 2020 - 11:23 PM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 11 ਮਰੀਜ਼ਾਂ ਦੀ ਮੌਤ, 104 ਪਾਜ਼ੇਟਿਵ

ਲੁਧਿਆਣਾ, (ਸਹਿਗਲ)- ਜ਼ਿਲ੍ਹੇ ’ਚ ਇਨ੍ਹੀਂ ਦਿਨੀਂ ਡੇਂਗੂ ਦੇ ਕੇਸਾਂ ’ਚ ਕਮੀ ਆਉਣ ’ਤੇ ਸਿਹਤ ਵਿਭਾਗ ਨੇ ਜਿੱਥ ਰਾਹਤ ਦਾ ਸਾਹ ਲਿਆ ਹੈ, ਉੱਥੇ ਕੋਰੋਨਾ ਨੇ ਇਕ ਵਾਰ ਫਿਰ ਲੋਕਾਂ ਅਤੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧਾਉਣ ਦੀ ਤਿਆਰੀ ਕਰ ਲਈ ਹੈ। ਪਿਛਲੇ ਕੁਝ ਦਿਨਾਂ ’ਚ ਸ਼ਹਿਰ ਦੇ ਹਸਪਤਾਲਾਂ ’ਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ’ਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ, ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ।

ਅੱਜ ਜ਼ਿਲ੍ਹੇ ਦੇ ਹਸਪਤਾਲਾਂ ’ਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 104 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ 11 ਮ੍ਰਿਤਕ ਮੀਰਜ਼ਾਂ ’ਚੋਂ 5 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ 6 ਮਰੀਜ਼ਾਂ ’ਚੋਂ 2 ਜੰਮੂ ਅਤੇ ਕਮਸ਼ੀਰ, ਇਕ ਜਲੰਧਰ, ਇਕ ਸੰਗਰੂਰ ਅਤੇ ਇਕ-ਇਕ ਮਰੀਜ਼ ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਦਾ ਰਹਿਣ ਵਾਲਾ ਸੀ। 104 ਪਾਜ਼ੇਟਿਵ ਮਰੀਜ਼ਾਂ ’ਚ 85 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹਨ, ਜਦੋਂਕਿ 19 ਦੂਜੇ ਜ਼ਿਲ੍ਹਿਆਂ ਤੋਂ। ਹੁਣ ਤੱਕ ਜ਼ਿਲੇ ’ਚ 1665 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 876 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ’ਚੋਂ 3021 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 358 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ 20020 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਦੇ ਹਸਪਤਾਲਾਂ ’ਚ 10 ਮਰੀਜ਼ ਗੰਭੀਰ ਹੋਣ ਕਾਰਣ ਵੈਂਟੀਲੇਟਰ ’ਤੇ ਹਨ, ਜਿਨ੍ਹਾਂ ’ਚੋਂ 4 ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ 6 ਦੂਜੇ ਸ਼ਹਿਰਾਂ ਨਾਲ ਸਬੰਧਤ ਹਨ।

ਕੋਰੋਨਾ ਦੀ ਦੂਜੀ ਲਹਿਰ ਲਈ ਸਿਹਤ ਵਿਭਾਗ ਤਿਆਰ, ਲੋਕ ਵੀ ਦਿਖਾਉਣ ਸਮਝਦਾਰੀ

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਜੇਕਰ ਸ਼ੁਰੂ ਹੁੰਦੀ ਹੈ ਤਾਂ ਸਿਹਤ ਵਿਭਾਗ ਇਸ ਲਈ ਤਿਆਰ ਹੈ ਪਰ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਾਣਬੁੱਝ ਕੇ ਮਹਾਮਾਰੀ ਦੇ ਵਾਇਰਸ ਦੀ ਲਪੇਟ ’ਚ ਨਾ ਆਉਣ। ਮਾਸਕ ਪਹਿਨਣ, ਸੋਸ਼ਲ ਦੂਰੀ ਦੀ ਪਾਲਣਾ ਕਰਨ ਅਤੇ ਸਮੇਂ-ਸਮੇਂ ’ਤੇ ਹੱਥ ਧੋਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੀਮਾਰੀ ਤੋਂ ਬਚਾਅ ਲਈ ਕੀ ਕਰਨ ਅਤੇ ਕੀ ਨਾ ਕਰਨ ਪਰ ਦੇਖਣ ’ਚ ਆਇਆ ਹੈ ਕਿ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਬਾਜ਼ਾਰਾਂ ’ਚ ਬਿਨਾਂ ਮਾਸਕ ਦੇ ਦਿਖਾਈ ਦੇ ਰਹੇ ਹਨ, ਜੋ ਉਨ੍ਹਾਂ ਲਈ ਨੁਕਸਾਨਦੇਹੀ ਹੋ ਸਕਦਾ ਹੈ।

1686 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 1686 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1637 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।

153 ਮਰੀਜ਼ ਹੋਮ ਕੁਆਰੰਟਾਈਨ ’ਚ ਭੇਜੇ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 153 ਮਰੀਜ਼ ਹੋਮ ਕੁਆਰੰਟਾਈਨ ’ਚ ਭੇਜੇ ਹਨ। ਮੌਜੂਦਾ ’ਚ 1453 ਮਰੀਜ਼ ਹੋਮ ਕੁਆਰੰਟਾਈਨ ’ਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ ਉਮਰ/ਲਿੰਗ ਹਸਪਤਾਲ ਦੀਪਕ ਸਿਨੇਮਾ ਰੋਡ 35 ਪੁਰਸ਼, ਦੀਪਕ ਨਰਿੰਦਰ ਨਗਰ ਸਮਰਾਲਾ 78 ਪੁਰਸ਼, ਦੀਪਸੰਤ ਮੋਟਰਸ 84 ਪੁਰਸ਼, ਐੱਸ. ਪੀ. ਐੱਸ. ਲੁਧਿਆਣਾ 52 ਪੁਰਸ਼, ਓਸਵਾਲ ਜਗਰਾਓਂ 60 ਔਰਤ ਸਿਵਲ।


author

Bharat Thapa

Content Editor

Related News