73ਵੀਂ ਨੈਸ਼ਨਲ ਫੁੱਟਬਾਲ ਹੀਰੋ ਸੰਤੋਸ਼ ਟਰਾਫੀ ਦਾ ਤੀਜਾ ਦਿਨ
Thursday, Apr 11, 2019 - 04:37 AM (IST)

ਲੁਧਿਆਣਾ (ਪਰਮਿੰਦਰ)-ਤੇਜ਼ਤਰਾਰ ਖਿਡਾਰੀ ਰਾਏਕੁੱਟ ਸੀਸਾ ਵਲੋਂ 40ਵੇਂ ਤੇ 73ਵੇਂ ਮਿੰਟ ਵਿਚ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਮਘੇਲਿਆਂ ਨੇ ਓਡਿਸ਼ਾ ਨੂੰ 3-2 ਨਾਲ ਹਰਾ ਕੇ 73ਵੀਂ ਨੈਸ਼ਨਲ ਫੁੱਟਬਾਲ ਹੀਰੋ ਸੰਤੋਸ਼ ਟਰਾਫੀ ਦੇ ਤੀਜੇ ਦਿਨ ਪਹਿਲੀ ਜਿੱਤ ਪ੍ਰਾਪਤ ਕੀਤੀ, ਜਦੋਂ ਸਰਵਿਸਿਜ਼ ਨੇ ਵੀ ਦਿੱਲੀ ਨੂੰ 2-1 ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ।ਸਥਾਨਕ ਗੁਰੂ ਨਾਨਕ ਸਟੇਡੀਅਮ ’ਚ ਹੋਏ ਮੈਚ ’ਚ ਓਡਿਸ਼ਾ ਦੇ ਖਿਡਾਰੀ ਚੰਦਰਾ ਨੇ 7ਵੇਂ ਮਿੰਟ ’ਚ ਹੀ ਗੋਲ ਕਰ ਕੇ 2-1 ਦੀ ਬਡ਼੍ਹਤ ਬਣਾ ਦਿੱਤੀ। ਮਘੇਲਿਆ ਦੇ ਖਿਡਾਰੀਆਂ ਨੇ ਗੋਲ ਬਰਾਬਰੀ ਕਰਨ ਲਈ ਉਪਰੋ-ਥਲੀ ਤਾਬਡ਼ਤੋਡ਼ ਕੀਤੇ ਹਮਲੇ ’ਚ 40ਵੇਂ ਮਿੰਟ ’ਚ ਰਾਏਕੁੱਟ ਨੇ ਗੋਲ ’ਚ ਕੀਤਾ। ਪਹਿਲੇ ਹਾਫ ਟਾਈਮ ’ਚ 45+2ਵੇਂ ਮਿੰਟ ਈ. ਐੱਨ. ਈ. ਸਟਾਰ ਨੇ ਗੋਲ ਕਰ ਕੇ ਟੀਮ ਨੂੰ 2-1 ਦੀ ਬਡ਼੍ਹਤ ਦਿਵਾ ਦਿੱਤੀ। ਦੂਜੇ ਹਾਫ ਦੇ 9ਵੇਂ ਮਿੰਟ ’ਚ ਹੀ ਪ੍ਰਸਾਂਤਾ ਨੇ ਗੋਲ ਕਰ ਕੇ 2-2 ਦੀ ਬਰਾਬਰੀ ’ਤੇ ਲੈ ਆਂਦਾ। ਦੋਵੇ ਟੀਮਾਂ ਜੇਤੂ ਗੋਲ ਕਰਨ ਲਈ ਸੰਘਰਸ਼ ਕਰਦੀਆਂ ਰਹੀਆਂ ਪਰ ਰਾਏਕੱੁਟ 73ਵੇਂ ਮਿੰਟ ’ਚ ਗੋਲ ਕਰਨ ’ਚ ਸਫਲ ਹੋ ਗਿਆ, ਜੋ ਟੀਮ ਲਈ ਜੇਤੂ ਸਾਬਿਤ ਹੋਇਆ। ਸਰਵਿਸਿਜ਼ ਦੇ ਵਿਕਾਸ ਥਾਪਾ ਨੇ 8ਵੇਂ ਮਿੰਟ ’ਚ ਹੀ ਦਿੱਲੀ ਖਿਲਾਫ ਪਹਿਲਾ ਗੋਲ ਕਰ ਦਿੱਤਾ। ਦਿੱਲੀ ਦੇ ਆਯੂਸ਼ ਨੇ 28ਵੇਂ ਮਿੰਟ ’ਚ ਗੋਲ ਕਰ ਕੇ ਮੈਚ ਬਰਾਬਰੀ ’ਤੇ ਲੈ ਆਂਦਾ। ਦੂਜੇ ਹਾਫ ਵਿਚ ਸਰਵਿਸਿਜ਼ ਦੀ ਟੀਮ ਦੇ ਕਪਤਾਨ ਐੱਨ. ਸੁਰੇਸ਼ ਵਲੋਂ ਮਾਰੀ ਪਨੈਲਟੀ ਕਿੱਕ ਗੋਲਚੀ ਦੀਆਂ ਬਾਹਾਂ ਨੂੰ ਚੀਰਦੀ ਸਿੱਧੀ ਗੋਲ ਪੋਸਟ ’ਚ ਗਈ ਗੇਂਦ ਸਰਵਿਸਿਜ਼ ਨੂੰ ਜੇਤੂ ਬਣਾ ਗਈ। ਸਰਵਿਸਿਜ਼ ਦੇ ਖਿਡਾਰੀਆਂ ’ਚ ਜਿੱਤਣ ਦਾ ਇੰਨਾ ਜਾਨੂੰਨ ਸੀ ਕਿ ਉਸ ਦੇ ਖਿਡਾਰੀ ਸੁਸ਼ੀਲ ਸ਼ਾਹ, ਬੀਨੋ ਬਾ ਤੇ ਲਾਲਾ ਵਮਕੀਮਾ ਵਲੋਂ ਕੀਤੀਆਂ ਗਲਤੀਆਂ ਕਰ ਕੇ ਪੀਲਾ ਕਾਰਡ ਤੇ ਦਿੱਲੀ ਦੇ ਗੋਲਕੀਪਰ ਆਯੂਸ਼ ਰਾਏ ਨੂੰ ਵੀ ਪੀਲਾ ਕਾਰਡ ਦਿਖਾਇਆ ਗਿਆ। ਸੈਕਟਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਦਾ ਪਹਿਲਾ ਮੈਚ ਸਿੱਕਮ ਤੇ ਕਰਨਾਟਕਾ ਤੇ ਸ਼ਾਮ 4.30 ਵਜੇ ਆਸਾਮ ਤੇ ਮਾਹਾਰਾਸ਼ਟਰ ਦੀਆਂ ਟੀਮਾਂ ਵਿਚਾਲੇ ਹੋਵੇਗਾ।