ਭਗਤ ਧੰਨਾ ਜੀ ਦੇ ਜਨਮ ਅਸਥਾਨ ਪਿੰਡ ਧੂੰਆਂ ਕਲਾਂ ਲਈ ਜਥਾ ਰਕਬਾ ਭਵਨ ਤੋਂ ਰਵਾਨਾ ਹੋਵੇਗਾ : ਬਾਵਾ

Tuesday, Feb 26, 2019 - 04:11 AM (IST)

ਭਗਤ ਧੰਨਾ ਜੀ ਦੇ ਜਨਮ ਅਸਥਾਨ ਪਿੰਡ ਧੂੰਆਂ ਕਲਾਂ ਲਈ ਜਥਾ ਰਕਬਾ ਭਵਨ ਤੋਂ ਰਵਾਨਾ ਹੋਵੇਗਾ : ਬਾਵਾ
ਲੁਧਿਆਣਾ (ਕਾਲੀਆ)-ਰੂਹਾਨੀ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ। ਇਸ ਸਮੇਂ ਸ. ਆਲੀਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਸਰਪ੍ਰਸਤ ਲਿਆ ਗਿਆ। ਇਸ ਸਮੇਂ ਸਵਰਨ ਸਿੰਘ ਛੋਟੂ ਨੂੰ ਵੀ ਫਾਊਂਡੇਸ਼ਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਕਰਨੈਲ ਸਿੰਘ ਗਿੱਲ ਸੂਬਾ ਪ੍ਰਧਾਨ ਫਾਊਂਡੇਸ਼ਨ, ਦਲਜੀਤ ਸਿੰਘ ਕੁਲਾਰ ਜਨਰਲ ਸਕੱਤਰ ਫਾਊਂਡੇਸ਼ਨ, ਕੌਂਸਲਰ ਬਲਜਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ, ਰਣਜੀਤ ਸਿੰਘ ਸਕੱਤਰ ਫਾਊਂਡੇਸ਼ਨ ਮੁੱਖ ਤੌਰ ’ਤੇ ਹਾਜ਼ਰ ਸਨ। ®ਇਸ ਸਮੇਂ ਸ਼੍ਰੀ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਉਤਸਵ ਨੂੰ ਸਮਰਪਿਤ ਭਗਤ ਧੰਨਾ ਜੀ ਦੇ ਜਨਮ ਅਸਥਾਨ ਪਿੰਡ ਧੂੰਆਂ ਜ਼ਿਲਾ ਟੌਂਕ ਜੋ ਜੈਪੁਰ ਤੋਂ 100 ਕਿਲੋਮੀਟਰ ’ਤੇ ਹੈ, ਵਿਖੇ ਦਰਸ਼ਨਾਂ ’ਤੇ ਜਾਣ ਵਾਲਾ ਜਥਾ 1 ਮਾਰਚ ਨੂੰ ਸਵੇਰੇ 7 ਵਜੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਰਵਾਨਾ ਹੋਵੇਗਾ, ਜਿਸ ਨੂੰ ਰਵਾਨਾ ਕਰਨ ਦੀ ਰਸਮ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਜਦਕਿ, ਜਥੇ ਦੀ ਅਗਵਾਈ ਮਲਕੀਤ ਸਿੰਘ ਦਾਖਾ ਸਰਪ੍ਰਸਤ ਫਾਊਂਡੇਸ਼ਨ, ਅਮਰੀਕ ਸਿੰਘ ਆਲੀਵਾਲ ਸਰਪ੍ਰਸਤ, ਗੁਰਦੇਵ ਸਿੰਘ ਲਾਪਰਾਂ, ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਕਰਨੈਲ ਸਿੰਘ ਗਿੱਲ ਸੂਬਾ ਪ੍ਰਧਾਨ ਫਾਊਂਡੇਸ਼ਨ ਕਰਨਗੇ। ਇਸ ਸਮੇਂ ਸਰਪੰਚ ਗੁਰਮੇਲ ਸਿੰਘ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਬਖਸ਼ੀਸ਼ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ, ਸੀਪਾ ਧਾਲੀਵਾਲ, ਹਨੀ ਸਿੰਘ ਆਦਿ ਹਾਜ਼ਰ ਸਨ।

Related News