ਕੈਂਪ ਦੌਰਾਨ 177 ਯੂਨਿਟ ਖੂਨ ਦਾਨ

02/21/2019 4:04:35 AM

ਲੁਧਿਆਣਾ (ਧਮੀਜਾ)-ਓਰੀਐਂਟਲ ਬੈਂਕ ਆਫ ਕਾਮਰਸ, ਜਿਸ ਦੀ ਸਥਾਪਨਾ 19 ਫਰਵਰੀ 1943 ਨੂੰ ਸਵਰਗੀ ਸ੍ਰੀ ਰਾਏ ਬਹਾਦੁਰ ਲਾਲਾ ਸੋਹਨ ਲਾਲ ਨੇ ਲਾਹੌਰ ਵਿਖੇ ਕੀਤੀ ਸੀ, ਉਸ ਦਾ 77ਵਾਂ ਸਥਾਪਨਾ ਦਿਵਸ ਬੈਂਕ ਦੇ ਸਰਕਲ ਦਫਤਰ ਲੁਧਿਆਣਾ ਵੱਲੋਂ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਸੁਰਿੰਦਰ ਕੁਮਾਰ ਵਰਮਾ ਦੀ ਅਗਵਾਈ ’ਚ ਮਨਾਇਆ ਗਿਆ, ਜਿਸ ਤਹਿਤ ਬੈਂਕ ਦੀ ਸਰਾਭਾ ਨਗਰ, ਕਿਪਸ ਮਾਰਕਿਟ ਤੇ ਜੀ.ਟੀ. ਰੋਡ ਮੋਗਾ ਦੀ ਸ਼ਾਖਾਵਾਂ ਵਿਖੇ ਖੂਨ ਦਾਨ ਕੈਂਪ ਲਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਬੈਂਕ ਅਧਿਕਾਰੀਆਂ ਤੇ ਗਾਹਕਾਂ ਨੇ ਹਾਜ਼ਰ ਹੋ ਕੇ 177 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਬੈਂਕ ਦੇ ਅਨਿਲ ਕੌਲ (ਏ. ਜੀ. ਐੱਮ.), ਸੰਜੀਵ ਰੰਜਨ (ਏ. ਜੀ. ਐੱਮ.), ਸੋਮੇਸ਼ ਸਿੰਘ (ਏ. ਜੀ.ਐੱਮ.), ਭੂਸ਼ਣ ਸ਼ਰਮਾ (ਏ. ਜੀ. ਐੱਮ.) ਸਮੇਤ ਸਾਰੇ ਸਟਾਫ ਮੈਂਬਰ ਮੌਜੂਦ ਸਨ। ਇਸ ਕੈਂਪ ਦੌਰਾਨ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਮੁਫਤ ਚੈੱਕ ਦਾ ਆਯੋਜਨ ਇਕ ਹਸਪਤਾਲ, ਲੁਧਿਆਣਾ ਵੱਲੋਂ ਕੀਤਾ ਗਿਆ ਤੇ ਦੰਦਾਂ ਦੀ ਚੈਕਿੰਗ ਦਾ ਕੈਂਪ ਵੀ ਲਾਇਆ ਗਿਆ। ਇਸ ਤੋਂ ਪਹਿਲਾ ਡੀ.ਜੀ.ਐੱਮ. ਐੱਸ.ਕੇ. ਵਰਮਾ ਦੀ ਪ੍ਰਧਾਨਗੀ ’ਚ ਸਾਰੇ ਸਟਾਫ ਮੈਂਬਰਾਂ ਨੇ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਬੈਂਕ ਦੇ ਸਰਾਭਾ ਨਗਰ ਸ਼ਾਖਾ ਦੇ ਚੀਫ਼ ਮੈਨੇਜਰ ਸੁਧੀਰ ਕੁਮਾਰ ਨੇ ਸਾਰੀਆਂ ਦਾ ਧੰਨਵਾਦ ਕੀਤਾ। ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤੇ ਜਾਣ ਦਾ ਦ੍ਰਿਸ਼।

Related News