ਲੁਧਿਆਣਾ : ਐਸ. ਟੀ. ਐਫ. ਵਲੋਂ ਇਕ ਕਰੋੜ ਦੀ ਹੈਰੋਇਨ ਬਰਾਮਦ

05/06/2019 9:04:56 PM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਦੀ ਪੁਲਸ ਟੀਮ ਨੇ ਬੀਤੇ ਦਿਨ ਪੁਲਸ ਹਿਰਾਸਤ 'ਚੋਂ ਭੱਜੇ ਨਸ਼ਾ ਤਸਕਰਾਂ ਨੂੰ ਉਸ ਦੇ 2 ਸਾਥੀਆਂ ਸਮੇਤ 75 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ 'ਚ ਪੁਲਸ ਨੇ ਗੁਰਿੰਦਰ ਸਿੰਘ, ਰਵਿੰਦਰ ਸਿੰਘ ਚਾਵਲਾ ਤੇ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛ ਗਿੱਛ ਕਰਨ ਲਈ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ।
ਇਸ ਸਬੰਧੀ ਐਸ. ਟੀ. ਐਫ. ਦੇ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਉਕਤ ਨਸ਼ਾ ਤਸਕਰਾਂ ਰਵਿੰਦਰ ਸਿੰਘ ਚਾਵਲਾ ਦੀ ਨਿਸ਼ਾਨਦੇਹੀ 'ਤੇ ਟੈਗੋਰ ਨਗਰ ਨੇੜੇ ਡੀ. ਐਮ. ਸੀ. ਹਸਪਤਾਲ ਕੋਲ ਅੰਬੈਸਡਰ ਹੋਟਲ ਦੇ ਕਮਰਾ ਨੰਬਰ 201 ਦੀ ਤਲਾਸ਼ੀ ਲਈ ਗਈ। ਜਿਥੇ ਰੱਖ ਹੋਈ 200 ਗ੍ਰਾਮ ਹੈਰੋਇਨ ਦੀ ਖੇਪ ਤੇ ਇਕ ਐਲੋਕਟੋਨਿਕ ਕਾਂਟਾ ਬਰਾਮਦ ਕੀਤਾ ਗਿਆ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ।


Related News