ਭਾਈ ਲੌਂਗੋਵਾਲ ਨੇ ''ਬਾਦਲਾਂ'' ਦੇ ਸਨਮਾਨ ਨੂੰ ਰੱਖਿਆ ਸਿਰ ਮੱਥੇ!

11/17/2019 8:26:27 AM

ਲੁਧਿਆਣਾ (ਮੁੱਲਾਂਪੁਰੀ) : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਸ਼ਤਾਬਦੀ ਸਮਾਗਮ ਜੋ ਲੰਘੇ ਦਿਨੀਂ ਸ੍ਰੀ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੰਪੰਨ ਹੋਇਆ।

ਇਨ੍ਹਾਂ ਧਾਰਮਕ ਸਮਾਗਮ ਨੂੰ ਮਨਾਉਣ ਲਈ ਭਾਵੇਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਵੱਖ-ਵੱਖ ਸਮਾਗਮ ਕਰ ਕੇ ਨੇਪਰੇ ਚੜ੍ਹਾਏ ਪਰ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੀ ਸਟੇਜ ਨੂੰ ਨਕਾਰ ਕੇ 12 ਕਰੋੜ ਰੁਪਏ ਦੀ ਸਟੇਜ ਲਾਈ ਤਾਂ ਜੋ ਬਾਦਲ ਦੇ ਬੈਠਣ ਅਤੇ ਉਸ ਦੇ ਬੋਲਣ 'ਤੇ ਕੋਈ ਕਿੰਤੂ-ਪ੍ਰੰਤੂ ਨਾ ਕਰ ਸਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਟੇਜ 'ਤੇ ਬਾਦਲ ਨੂੰ ਕੁਰਸੀ ਨਾ ਦੇਣ ਅਤੇ ਬੋਲਣ ਤੋਂ ਨਾਂਹਪੱਖੀ ਸਿਰ ਮਾਰ ਚੁੱਕੇ ਸਨ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਵਿਚ ਵੱਖਰੀ ਸਟੇਜ ਲਾ ਕੇ ਜਿੱਥੇ ਵੱਡੇ ਪ੍ਰੋਗਰਾਮ ਕਰਵਾਏ, ਉੱਥੇ ਆਪਣੇ ਮਹਿਬੂਬ ਨੇਤਾ ਪ੍ਰਕਾਸ਼ ਸਿੰਘ ਬਾਦਲ ਨੂੰ ਸਟੇਜ 'ਤੇ ਬਿਠਾਉਣ ਤੋਂ ਇਲਾਵਾ ਭਾਸ਼ਣ ਕਰਵਾਉਣ ਵਿਚ ਵੀ ਸਫਲ ਰਹੇ। ਇਸ ਕਾਰਜ ਲਈ ਭਾਵੇਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ ਗਈਆਂ ਪਰ ਭਾਈ ਲੌਂਗੋਵਾਲ ਟੱਸ ਤੋਂ ਮੱਸ ਨਹੀਂ ਹੋਏ। ਹੁਣ ਜਦੋਂ ਮੀਡੀਏ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਦਲ ਨੂੰ ਖੁਸ਼ ਕਰਨ ਲਈ 11 ਕਰੋੜ ਖਰਚੇ ਗਏ ਤਾਂ ਇਹ ਪੈਸਾ ਤਾਂ ਸ਼੍ਰੋਮਣੀ ਕਮੇਟੀ ਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਹੈ, ਇਸ ਬਾਰੇ ਸੰਗਤ ਆਪ ਹੀ ਜਾਣੂ ਹੈ ਕਿ ਵੱਖਰੀ ਸਟੇਜ ਲਾ ਕੇ ਬਾਦਲ ਦੇ ਮਾਣ ਸਨਮਾਨ ਨੂੰ ਸਿਰ-ਮੱਥੇ ਰੱਖਿਆ। ਹੁਣ ਚਰਚਾ ਹੋਣ ਲੱਗ ਪਈ ਹੈ ਕਿ 27 ਨਵੰਬਰ ਨੂੰ ਹੋਣ ਵਾਲੀ ਚੋਣ ਵਿਚ ਭਾਈ ਲੌਂਗੋਵਾਲ ਦੇ ਸਿਰ 'ਤੇ ਮੁੜ ਤਾਜ ਸੱਜ ਸਕਦਾ ਹੈ।

ਭਾਵੇਂ ਕਰੋੜਾਂ ਰੁਪਏ ਖਰਚ ਕੇ ਉਹ ਆਪਣੇ ਕਾਰਜਾਂ ਵਿਚ ਸਫਲ ਹੋ ਗਏ ਪਰ ਭਾਈ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਨੂੰ ਸਿਰੋਪਾਓ ਤੇ ਮਾਣ ਦੇਣ ਤੋਂ ਇਲਾਵਾ ਸਾਰੇ ਸਮਾਗਮਾਂ ਵਿਚ ਮੁੱਖ ਮੰਤਰੀ ਬਾਰੇ ਹਲੀਮੀ ਭਰਿਆ ਵਤੀਰਾ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਕ ਤਰ੍ਹਾਂ ਨਾਲ ਨਾਰਾਜ਼ ਵੀ ਨਹੀਂ ਕੀਤਾ। ਇੱਥੋਂ ਪਤਾ ਲਗਦਾ ਹੈ ਕਿ ਇਹ ਸਭ ਕੁਝ ਸਿਆਣੇ ਅਤੇ ਵਫਾਦਾਰ ਨੂੰ ਹੀ ਕਰਨਾ ਆਉਂਦਾ ਹੈ।


cherry

Content Editor

Related News