ਦਰਿੰਦਾ ਪਿਓ ਆਪਣੀਆਂ ਹੀ 2 ਧੀਆਂ ਦੀ ਘਰ ''ਚ ਲੁੱਟਦਾ ਰਿਹਾ ਇੱਜ਼ਤ

Monday, Mar 23, 2020 - 10:29 AM (IST)

ਦਰਿੰਦਾ ਪਿਓ ਆਪਣੀਆਂ ਹੀ 2 ਧੀਆਂ ਦੀ ਘਰ ''ਚ ਲੁੱਟਦਾ ਰਿਹਾ ਇੱਜ਼ਤ

ਲੁਧਿਆਣਾ (ਜ.ਬ.) : ਇਲਾਕੇ 'ਚ ਆਪਣੀਆਂ ਦੋ ਨਾਬਾਲਗ ਬੇਟੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ-ਜ਼ਨਾਹ ਕਰਨ ਅਤੇ ਤੀਜੀ ਬੇਟੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਤਾ ਨੂੰ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਲਗਭਗ 4 ਸਾਲ ਤੋਂ ਆਪਣੀਆਂ ਬੇਟੀਆਂ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਜਦ ਮੁਲਜ਼ਮ ਨੇ ਆਪਣੀ ਛੋਟੀ ਬੇਟੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਤਾਂ ਇਸ ਗੱਲ ਦਾ ਖੁਲਾਸਾ ਹੋਇਆ, ਜਿਸ 'ਤੇ ਨਾਬਾਲਗਾ ਨੇ ਆਪਣੀ ਵੱਡੀ ਭੈਣ ਨੂੰ ਦੱਸਿਆ।

ਇਹ ਵੀ ਪੜ੍ਹੋ : ASI ਨੂੰ ਮਹਿਲਾ ਕਾਂਸਟੇਬਲ ਨਾਲ ਪਿਆਰ ਦਾ ਇਜ਼ਹਾਰ ਕਰਨਾ ਪਿਆ ਮਹਿੰਗਾ, ਹੋਈ ਖਾਤਿਰਦਾਰੀ

ਪੀੜਤਾ ਅਨੁਸਾਰ ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਪਿਤਾ ਉਨ੍ਹਾਂ ਨਾਲ ਕੁੱਟ-ਮਾਰ ਕਰਨ ਲੱਗਾ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਫਿਰ ਵੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਪਿਤਾ ਨੂੰ ਜੇਲ ਭੇਜਣ ਦੀ ਫਰਿਆਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਲੜਕੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਹੈ।

ਇਹ ਵੀ ਪੜ੍ਹੋ : ਕੋਰੋਨਾ' ਦੀ ਪਈ ਮਾਰ : ਤੜਕੇ 5 ਵਜੇ ਕਰਵਾਇਆ ਸਾਦਾ ਵਿਆਹ


author

Baljeet Kaur

Content Editor

Related News