ਈਕੋ ਫ੍ਰੈਂਡਲੀ ਚੋਣ ਸਬੰਧੀ ਸਟੇਟ ਇਲੈਕਸ਼ਨ ਕਮਿਸ਼ਨ ਦੀ ਪਹਿਲ
Wednesday, May 08, 2019 - 01:44 PM (IST)

ਲੁਧਿਆਣਾ (ਹਿਤੇਸ਼) – ਇਕ ਪਾਸੇ ਜਿੱਥੇ ਚੋਣਾਂ 'ਚ ਨਾਨ-ਬਾਇਓ ਡੀ-ਗ੍ਰੇਡੇਬਲ ਮਟੀਰੀਅਲ ਦੀ ਵਰਤੋਂ 'ਤੇ ਰੋਕ ਲਾਉਣ ਦੀ ਮੰਗ ਸਬੰਧੀ ਲੱਗੀ ਪਟੀਸ਼ਨ 'ਤੇ ਹਾਈ ਕੋਰਟ ਵਲੋਂ ਕੇਂਦਰ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਉਥੇ ਹੀ ਸਟੇਟ ਇਲੈਕਸ਼ਨ ਕਮਿਸ਼ਨਰ ਵਲੋਂ ਈਕੋ ਫ੍ਰੈਂਡਲੀ ਚੋਣ ਨੂੰ ਲੈ ਕੇ ਪਹਿਲ ਕੀਤੀ ਗਈ ਹੈ। ਇਸ ਦੇ ਤਹਿਤ ਚੋਣਾਂ ਦੇ ਸਮੇਂ ਪੋਲਿੰਗ ਸਟੇਸ਼ਨਾਂ 'ਤੇ ਪਾਣੀ ਲਈ ਡਿਸਪੋਜ਼ੇਬਲ ਗਲਾਸਾਂ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਇਲੈਕਸ਼ਨ ਕਮਿਸ਼ਨਰ ਐੱਸ. ਕੇ. ਰਾਜੂ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
500 ਪੈਟਰੋਲ ਪੰਪਾਂ 'ਤੇ ਲਾਏ ਗਏ ਹਨ ਰੀ-ਸਾਈਕਲਿੰਗ ਮਟੀਰੀਅਲ ਦੇ ਹੋਰਡਿੰਗ
ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਈਕੋ ਫ੍ਰੈਂਡਲੀ ਚੋਣ ਦੀ ਦਿਸ਼ਾ 'ਚ ਇਕ ਕਦਮ ਇਹ ਵੀ ਚੁੱਕਿਆ ਗਿਆ ਹੈ ਕਿ 500 ਪੈਟਰੋਲ ਪੰਪਾਂ 'ਤੇ ਜੋ ਜਾਗਰੂਕਤਾ ਹੋਰਡਿੰਗ ਲਾਏ ਗਏ ਹਨ, ਉਨ੍ਹਾਂ ਲਈ ਰੀ-ਸਾਈਕਲਿੰਗ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ।