ਕੈਪਟਨ ਦੀ ਦੋਆਬਾ ਸੀਟ ''ਤੇ ਅਧਿਕਾਰੀ ਦੀ ਅੱਖ, ਭਾਜਪਾ ਨਾਲ ਪਵੇਗਾ ਪੇਚਾ

Friday, Aug 23, 2019 - 02:56 PM (IST)

ਕੈਪਟਨ ਦੀ ਦੋਆਬਾ ਸੀਟ ''ਤੇ ਅਧਿਕਾਰੀ ਦੀ ਅੱਖ, ਭਾਜਪਾ ਨਾਲ ਪਵੇਗਾ ਪੇਚਾ

ਲੁਧਿਆਣਾ (ਮੁੱਲਾਂਪੁਰੀ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨੀਲ ਜਾਖੜ ਭਾਵੇਂ ਹਾਲ ਹੀ ਦੀ ਘੜੀ 'ਚ ਆਪਣੇ ਅਹੁਦੇ ਤੋਂ ਦੂਰ ਹਨ ਪਰ ਉਹ ਸਾਰੀ ਕਾਰਵਾਈ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਦੀਕੀਆਂ ਰਾਹੀ ਅੱਖ ਰੱਖ ਕੇ ਦੇਖ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਕ ਮੌਜੂਦਾ ਚੋਟੀ ਦੇ ਸਿਵਲ ਅਧਿਕਾਰੀ 'ਤੇ ਅੱਖ ਟਿਕੀ ਹੋਈ ਹੈ, ਕਿਉਂਕਿ ਉਹ ਅਧਿਕਾਰੀ ਖਾਸ ਕਰ ਦੋਆਬੇ ਤੇ ਫਗਵਾੜੇ 'ਚ ਕਾਫੀ ਹਰਮਨ ਪਿਆਰਾ ਮੰਨਿਆ ਜਾ ਰਿਹਾ ਹੈ।ਇਸ ਦੌਰਾਨ ਜੇਕਰ ਕਈ ਜ਼ਿਲਿਆਂ ਦੇ ਰਹੇ ਡੀ. ਸੀ. ਦੀ ਕਾਂਗਰਸ ਨਾਲ ਦਾਲ ਗਲ ਗਈ ਤਾਂ ਉਹ ਛੇਤੀ ਸੇਵਾਮੁਕਤੀ ਲੈ ਕੇ ਦੋਆਬੇ ਦੀ ਖਾਲੀ ਪਈ ਸੀਟ ਲਈ ਮੈਦਾਨ 'ਚ ਕੁੱਦ ਪੈਣਗੇ। ਇਸ ਤੋਂ ਪਹਿਲਾਂ ਜੇਕਰ ਇਹ ਅਧਿਕਾਰੀ ਮੈਦਾਨ 'ਚ ਗਿਆ ਤਾਂ 2017 'ਚ ਮੋਗੇ ਦੇ ਡੀ.ਸੀ. ਕੁਲਦੀਪ ਸਿੰਘ ਵੈਦ ਤੋਂ ਬਾਅਦ ਮੌਜੂਦਾ ਸੇਵਾ ਕਾਲ ਦੇ ਚੱਲਦੇ ਇਹ ਦੂਜਾ ਚੋਟੀ ਦਾ ਅਧਿਕਾਰੀ ਹੋਵੇਗਾ।

ਦੱਸ ਦੇਈਏ ਕਿ ਦੋਆਬਾ ਹਲਕੇ ਤੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਵੀ ਵੱਡੀ ਪਕੜ ਰੱਖਦੇ ਹਨ, ਜਿਨ੍ਹਾਂ 'ਤੇ ਪਾਰਟੀ ਵਲੋਂ ਸਰਚ ਕੀਤੀ ਜਾ ਰਹੀ ਹੈ । ਦੂਜੇ ਪਾਸੇ ਇਸ ਹਲਕੇ 'ਚ ਕਾਂਗਰਸ ਦਾ ਮੁਕਾਬਲਾ ਭਾਜਪਾ ਨਾਲ ਹੈ। ਭਾਜਪਾ ਇਸ ਹਲਕੇ ਤੋਂ ਕੇਂਦਰੀ ਮੰਤਰੀ ਸੋਮਨਾਥ ਦੀ ਧਰਮ ਪਤਨੀ ਨੂੰ ਮੈਦਾਨ 'ਚ ਉਤਾਰ ਸਕਦੀ ਹੈ।


author

rajwinder kaur

Content Editor

Related News