ਲੁਧਿਆਣਾ ''ਚ ਬੰਦ ਦਾ ਅਸਰ, ਬੈਂਕ ਮੁਲਾਜ਼ਮਾਂ ਦੇ ਮੋਦੀ ਸਰਕਾਰ ਖਿਲਾਫ ਕੱਢੀ ਭੜਾਸ

01/08/2020 1:36:48 PM

ਲੁਧਿਆਣਾ (ਨਰਿੰਦਰ) - ਅੱਜ ਦੇਸ਼ ਭਰ 'ਚ ਜਿੱਥੇ 'ਪੇਂਡੂ ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ, ਉਥੇ ਹੀ ਬੈਂਕਾਂ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਭਾਰਤ ਬੰਦ ਐਲਾਨ ਕੀਤਾ ਗਿਆ। ਇਸੇ ਤਹਿਤ ਲੁਧਿਆਣਾ ਵਿਖੇ ਭਾਰਤ ਨਗਰ ਚੌਕ ਕੈਨਰਾ ਬੈਂਕ ਦੇ ਸਾਹਮਣੇ ਵੱਡੀ ਗਿਣਤੀ 'ਚ ਇਕੱਠੇ ਹੋਏ ਬੈਂਕ ਮੁਲਾਜ਼ਮਾਂ ਨੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਕੇਂਦਰ ਦੀ ਸਰਕਾਰ ਖਿਲਾਫ ਭੜਾਸ ਕੱਢਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਪ੍ਰਦਰਸ਼ਨ ਕਰ ਰਹੇ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਮੋਦੀ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਨਾਗਰਿਕਤਾ ਸੋਧ ਐਕਟ ਵੀ ਇਸੇ ਕਰਕੇ ਲਾਗੂ ਕੀਤਾ ਗਿਆ।

ਪ੍ਰਦਰਸ਼ਨ ਕਰ ਰਹੇ ਪੀ.ਬੀ.ਆਈ.ਐੱਫ. ਲੁਧਿਆਣਾ ਦੇ ਸਕੱਤਰ ਨਰੇਸ਼ ਗੌੜ ਨੇ ਦੱਸਿਆ ਕਿ ਅੱਜ ਦੇਸ਼ ਭਰ ਦੇ ਸਾਰੇ ਬੈਂਕ ਹੜਤਾਲ 'ਤੇ ਹਨ। ਇਸ ਦੌਰਾਨ ਜੇਕਰ ਕਈ ਬੈਂਕ ਖੁੱਲ੍ਹੇ ਹਨ ਤਾਂ ਉਸ ਦੇ ਮੁਲਾਜ਼ਮ ਕੰਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਬੈਂਕਿੰਗ ਦਾ ਖੇਤਰ ਲਗਾਤਾਰ ਘੱਟ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਸਾਡੀਆਂ ਮੁੱਖ ਮੰਗਾਂ 'ਚੋਂ 21000 ਘੱਟੋ-ਘੱਟ ਮਜ਼ਦੂਰੀ ਤੈਅ ਕਰਨ, ਪੈਨਸ਼ਨ ਅਤੇ ਬੋਨਸ ਦੀ ਵਿਵਸਥਾ, ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਨ, ਪੈਸਿਆਂ ਦੀ ਵਿਆਜ ਦਰ ਵਧਾਉਣ ਆਦਿ ਨੂੰ ਪੂਰਾ ਕਰੇ।


rajwinder kaur

Content Editor

Related News