ਅਨਮੋਲ ਕਵਾਤਰਾ ਨੇ ਦੁੱਗਣੀ ਰਫਤਾਰ ਨਾਲ ਸ਼ੁਰੂ ਕੀਤੀ ਸੇਵਾ
Wednesday, May 22, 2019 - 10:44 AM (IST)

ਲੁਧਿਆਣਾ : ਚੋਣਾਂ ਵਾਲੇ ਦਿਨ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ 'ਤੇ ਹੋਏ ਹਮਲੇ ਤੋਂ ਬਾਅਦ ਅਨਮੋਲ ਇਕ ਵਾਰ ਫਿਰ ਆਪਣੇ ਰੰਗ ਵਿਚ ਆ ਗਿਆ ਹੈ। ਅਨਮੋਲ ਨੇ ਪਹਿਲਾਂ ਨਾਲੋਂ ਵੀ ਦੁੱਗਣੀ ਰਫਤਾਰ 'ਤੇ ਸਮਾਜ ਭਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅਨਮੋਲ ਦਾ ਕਹਿਣਾ ਹੈ ਕਿ ਉਸ ਘਟਨਾ ਤੋਂ ਬਾਅਦ ਲੋਕ ਪਹਿਲਾਂ ਨਾਲੋਂ ਜ਼ਿਆਦਾ ਉਸ ਨਾਲ ਜੁੜ ਗਏ ਹਨ, ਜਿਸ ਦਾ ਧੰਨਵਾਦ ਉਸ ਨੇ ਧਰਤੀ ਨੂੰ ਮੱਥਾ ਟੇਕ ਕੇ ਕੀਤਾ।
ਇੱਥੇ ਦੱਸ ਦੇਈਏ ਕਿ ਅਨਮੋਲ ਕਵਾਤਰਾ ਵੀ ਡੂ ਨਾਟ ਐਕਸੈਪਟ ਮਨੀ ਨਾਮੀ ਸੰਸਥਾ ਚਲਾਉਂਦਾ ਹੈ, ਜਿਸ ਵਿਚ ਲੋਕ ਖੁਦ ਆ ਕੇ ਮਰੀਜ਼ ਦੀ ਮਾਲੀ ਮਦਦ ਕਰਦੇ ਹਨ।