LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ

Sunday, Sep 11, 2022 - 05:36 PM (IST)

LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ

ਫਗਵਾੜਾ (ਜਲੋਟਾ)- ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ’ਤੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਰੇਲਵੇ ਪੁਲਸ ਫਗਵਾੜਾ ਦੀ ਟੀਮ ਨੇ ਰੇਲ ਗੱਡੀ ਹੇਠਾਂ ਆ ਕੇ ਮਰੀ ਇਕ ਜਵਾਨ ਕੁੜੀ ਦੀ ਲਾਸ਼ ਨੂੰ ਰੇਲਵੇ ਟਰੈਕ ਤੋਂ ਬਰਾਮਦ ਕੀਤਾ। ਸ਼ੱਕੀ ਬਣੇ ਹੋਏ ਇਸ ਸਾਰੇ ਮਾਮਲੇ ਨੂੰ ਲੈ ਕੇ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਖ਼ੁਦਕੁਸ਼ੀ ਦਾ ਹੈ। ਕੁੜੀ ਨੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਰੇਲ ਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ ਕੀਤੀ ਹੈ।

PunjabKesari

ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁੜੀ ਦੀ ਪਛਾਣ ਕਾਜਲ ਪੁੱਤਰੀ ਧਨੰਜੈ ਕੁਮਾਰ ਵਾਸੀ ਪਾਣੀਪਤ ਹਰਿਆਣਾ ਵਜੋਂ ਹੋਈ ਹੈ। ਉਹ ਫਗਵਾੜਾ ’ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਪੜ੍ਹਾਈ ਕਰ ਰਹੀ ਸੀ। ਕੁੜੀ ਐੱਲ. ਪੀ. ਯੂ. ਵਿੱਚ ਬਾਇਓ ਤਕਨਾਲੋਜੀ ਦੀ ਦੂਜੇ ਸਾਲ ਦੀ ਵਿਧਾਰਥਣ ਸੀ ਅਤੇ ਕੁੜੀ ਦਾ ਵਡਾ ਭਰਾ ਵੀ ਉਸ ਦੇ ਨਾਲ ਹੀ ਇਸੇ ਕਾਲਜ ਵਿੱਚ ਪੜ੍ਹਦਾ ਹੈ। ਉਨ੍ਹਾਂ ਦਸਿਆ ਕਿ ਕੁੜੀ ਦੀ ਮ੍ਰਿਤਕ ਦੇਹ ਕੋਲੋਂ ਮਿਲੇ ਮੋਬਾਇਲ ਫੋਨ ਤੋਂ ਹੀ ਇਸ ਦੀ ਪਛਾਣ ਹੋਈ ਹੈ। 

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

PunjabKesari

ਰੇਲਵੇ ਪੁਲਸ ਨੇ ਮ੍ਰਿਤਕਾ ਕਾਜਲ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਹੈ। ਰੇਲਵੇ ਪੁਲਸ ਨੇ ਧਾਰਾ 174 ਸੀ. ਆਰ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤਕ ਇਹ ਭੇਤ ਬਰਕਰਾਰ ਹੈ ਕਿ ਮ੍ਰਿਤਕਾ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਹੈ। 

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News