ਜ਼ੀਰਕਪੁਰ ਦੇ ਪ੍ਰੇਮੀ ਜੋੜੇ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Saturday, Feb 11, 2023 - 02:51 PM (IST)

ਜ਼ੀਰਕਪੁਰ ਦੇ ਪ੍ਰੇਮੀ ਜੋੜੇ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਪਿੰਡ ਨਗਲਾ 'ਚੋਂ ਲੰਘਦੀ ਰੇਲਵੇ ਲਾਈਨ ’ਤੇ ਦੇਰ ਸ਼ਾਮ ਇੱਕ ਮੁੰਡੇ ਅਤੇ ਕੁੜੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ ਸਬੰਧੀ ਰੇਲਵੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ੀਰਕਪੁਰ ਦੀ ਵੀ. ਆਈ. ਪੀ. ਸੜਕ 'ਤੇ ਸਥਿਤ ਸੁਸਾਇਟੀ ਦੇ ਵਸਨੀਕ ਰਾਹੁਲ ਕੁਮਾਰ (33) ਅਤੇ ਸੁਨੀਤਾ ਰਾਣੀ (32) ਨੇ ਬੀਤੀ ਸ਼ਾਮ 6 ਵਜੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ।

ਅੱਗੇ ਦੱਸਿਆ ਗਿਆ ਕਿ ਪੁਲਸ ਨੂੰ ਇਨ੍ਹਾਂ ਦੇ ਨਾਵਾਂ ਬਾਰੇ ਹੀ ਪਤਾ ਲੱਗਾ ਹੈ ਅਤੇ ਪੁਲਸ ਵੱਲੋਂ ਵਾਰਸਾਂ ਨੂੰ ਲੱਭ ਕੇ ਸੂਚਿਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲਸ ਨੇ ਮ੍ਰਿਤਕ ਦੇਹਾਂ ਡੇਰਾਬੱਸੀ ਸਿਵਲ ਹਸਪਤਾਲ 'ਚ ਰੱਖ ਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਖ਼ੁਦਕੁਸ਼ੀ ਪਿੱਛੇ ਪ੍ਰੇਮ ਪ੍ਰਸੰਗ ਦਾ ਮਾਮਲਾ ਦੱਸਿਆ ਜਾ ਰਿਹਾ ਹੈ। 


author

Babita

Content Editor

Related News