ਲਵਪ੍ਰੀਤ ਦੇ ਰਿਸ਼ਤੇਦਾਰਾਂ ਨੇ ਜਾਮ ਕੀਤਾ ਹਾਈਵੇਅ, ਬੇਅੰਤ ਕੌਰ ਖ਼ਿਲਾਫ਼ ਨਵੀਂ ਧਾਰਾ ਜੋੜਨ ਦੀ ਮੰਗ

Wednesday, Jul 28, 2021 - 02:41 PM (IST)

ਲਵਪ੍ਰੀਤ ਦੇ ਰਿਸ਼ਤੇਦਾਰਾਂ ਨੇ ਜਾਮ ਕੀਤਾ ਹਾਈਵੇਅ, ਬੇਅੰਤ ਕੌਰ ਖ਼ਿਲਾਫ਼ ਨਵੀਂ ਧਾਰਾ ਜੋੜਨ ਦੀ ਮੰਗ

ਬਰਨਾਲਾ (ਪੁਨੀਤ ਮਾਨ): ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੋਲਾ ਦੇ ਬਹੁਚਰਚਿਤ ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ’ਚ ਬੇਸ਼ੱਕ ਪੁਲਸ ਵਲੋਂ ਮ੍ਰਿਤਕ ਨੌਜਵਾਨ ਦੀ ਕੈਨੇਡਾ ਰਹਿ ਰਹੀ ਪਤਨੀ ਬੇਅੰਤ ਕੌਰ ਦੇ ਖ਼ਿਲਾਫ ਧਾਰਾ 420 ਦਾ ਮਾਮਲਾ ਦਰਜ ਕਰ ਲਿਆ ਹੈ ਪਰ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਅਤੇ ਕਿਸਾਨ ਸੰਗਠਨਾਂ ਵਲੋਂ ਮ੍ਰਿਤਕ ਦੀ ਪਤਨੀ ਦੇ ਖ਼ਿਲਾਫ਼ ਧਾਰਾ 306 ਅਤੇ ਮ੍ਰਿਤਕ ਨੌਜਵਾਨ ਦੇ ਸਹੁਰੇ ਪੱਖ ਦੇ ਸਾਰੇ ਲੋਕਾਂ ਦੇ ਖ਼ਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਮੀਂਹ ਦੇ ਬਾਵਜੂਦ ਬਠਿੰਡਾ ਚੰਡੀਗੜ੍ਹ ਸੜਕ ਨੂੰ ਜਾਮ ਕੀਤਾ ਹੈ।

ਇਹ ਵੀ ਪੜ੍ਹੋ : ਲਵਪ੍ਰੀਤ ਖ਼ੁਦਕੁਸ਼ੀ ਮਾਮਲੇ ’ਚ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ

PunjabKesari

ਸੜਕ ਜਾਮ ਹੋਣ ਦੇ ਕਾਰਨ ਦੋਵਾਂ ਪਾਸਿਓਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਅਤੇ ਇਸ ਧਰਨੇ ’ਚ ਵੱਡੀ ਗਿਣਤੀ ’ਚ ਠੱਗੀ ਦਾ ਸ਼ਿਕਾਰ ਹੋਏ ਅਤੇ ਹੋਰ ਨੌਜਵਾਨ ਵੀ ਧਰਨੇ ’ਚ ਪਹੁੰਚੇ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ

PunjabKesari


author

Shyna

Content Editor

Related News