ਨਿੱਜੀ ਯੂਨੀਵਰਸਿਟੀ ਨਾਲ ਸੰਬੰਧਤ 3649 ਤੋਂ ਵੱਧ ਲੋਕਾਂ ਦੀ ਹੋ ਚੁਕੈ ਮੈਡੀਕਲ

04/20/2020 7:54:24 PM

ਫਗਵਾੜਾ (ਜਲੋਟਾ)— ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ ਨੰਬਰ- 1 'ਤੇ ਮੌਜੂਦ ਇਕ ਨਿੱਜੀ ਯੂਨੀਵਰਸਟੀ 'ਚ ਕਰੋਨਾ ਵਾਇਰਸ ਨਾਲ ਸੰਕ੍ਰਮਿਤ ਮਿਲੀ ਇਕ ਵਿਦਿਆਰਥਣ ਤੋਂ ਬਾਅਦ ਹਰਕਤ 'ਚ ਆਏ ਜ਼ਿਲਾ ਸਿਹਤ ਮਹਿਕਮੇ ਵੱਲੋਂ ਲਗਾਤਾਰ ਜਾਂਚ ਦਾ ਦੌਰ ਜਾਰੀ ਰੱਖਿਆ ਜਾ ਰਿਹਾ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਜ਼ਿਲਾ ਕਪੂਰਥਲਾ ਦੀ ਸੀ. ਐੱਮ. ਓ ਡਾਕਟਰ ਜਸਮੀਤ ਕੌਰ ਬਾਵਾ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਐਤਵਾਰ ਕੀਤੀ ਗਈ ਜਾਂਚ ਦੌਰਾਨ ਬੀਤੇ ਦਿਨ 53 ਹੋਰ ਲੋਕਾਂ ਨੂੰ ਸ਼ੱਕੀ ਪਾਏ ਜਾਣ ਤੇ ਇਨ੍ਹਾਂ ਦੇ ਕਰੋਨਾ ਸਵੈਬ ਟੈਸਟ ਪੂਰੇ ਕੀਤੇ ਗਏ ਸਨ। ਇਨ੍ਹਾਂ ਚ 52 ਲੋਕ ਨਿਜੀ ਯੂਨੀਵਰਸਟੀ ਦੇ ਅੰਦਰ ਤੋਂ ਹਨ ਜਦਕਿ ਇਕ ਵਿਦਿਆਰਥੀ ਜੋ ਯੂਨੀਵਰਸਿਟੀ ਦੇ ਬਾਹਰ ਪੀਜੀ ਵਿਚ ਰਹਿੰਦਾ ਹੈ ਦੀ ਜਾਂਚ ਕੀਤੀ ਗਈ ਸੀ। ਸੰਬੰਧਿਤ ਵਿਦਿਆਰਥੀ ਨੂੰ ਹੁਣ ਸਿਵਿਲ ਹਸਪਤਾਲ ਫਗਵਾੜਾ ਦੇ ਆਈਸੋਲੇਸ਼ਨ ਵਾਰਡ ਚ ਰਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਸੈਂਪਲਾਂ ਨੂੰ ਜਾਂਚ ਦੇ ਲਈ ਅੰਮ੍ਰਿਤਸਰ ਵਿਖੇ ਸਰਕਾਰੀ ਲੈਬਾਰਟਰੀ ਚ ਭੇਜਿਆ ਗਿਆ ਹੈ। ਜਦਕਿ ਇਸ ਤੋ ਪਹਿਲਾ ਭੇਜੀਆ ਗਈਆ 14 ਲੋਕਾਂ ਦੀ ਕਰੋਨਾ ਸਵੈਬ ਟੈਸਟ ਦੀ ਅੱਜ ਮਿਲੀ ਰਿਪੋਰਟ ਪੂਰੀ ਤਰਾਂ ਦੇ ਨਾਲ ਨੈਗੇਟਿਵ ਆਈ ਹੈ। ਉਨਾਂ ਕਿਹਾ ਕਿ ਸਰਕਾਰੀ ਪੱਧਰ 'ਤੇ ਹੁਣ ਕਰੀਬ 64 ਸ਼ਕੀ ਪਾਏ ਗਏ ਲੋਕਾਂ ਦੀ ਕਰੋਨਾ ਸਵੈਬ ਟੈਸਟ ਦੀ ਜਾਂਚ ਰਿਪੋਟ ਆਉਣੀ ਬਾਕੀ ਹੈ। ਇਹ ਰਿਪੋਰਟ 20 ਅਪ੍ਰੈਲ -21 ਅਪ੍ਰੈਲ ਨੂੰ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਹੋਈ ਜਾਂਚ ਚ ਤਕਰੀਬਨ 3649 ਲੋਕਾਂ ਜਿਨ੍ਹਾਂ ਚ ਯੂਨੀਵਰਸਿਟੀ ਦੇ ਵਿਦਿਆਰਥੀ,ਸਟਾਫ ਮੈਂਬਰ,ਕਰਮਚਾਰੀ ਆਦਿ ਸ਼ਾਮਲ ਹਨ ਦੀ ਮੈਡੀਕਲ ਸਕਰੀਨਿੰਗ ਹੋ ਚੁੱਕੀ ਹੈ ਅਤੇ ਜਾਂਚ ਦਾ ਇਹ ਦੌਰ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਸਿਹਤ ਮਹਿਕਮੇ ਦੀਆਂ ਟੀਮਾਂ ਯੂਨੀਵਰਸਿਟੀ ਦੇ ਬਾਹਰ ਮੌਜੂਦ ਪੀਜੀ ਆਦਿ ਵਿਖੇ ਰਹਿ ਰਹੇ ਵਿਦਿਆਰਥੀਆਂ ਦੀ ਮੈਡੀਕਲ ਸਕ੍ਰੀਨਿੰਗ ਕਰ ਰਹੀਆਂ ਹਨ ਜਿਸ ਦੇ ਤਹਿਤ ਐਤਵਾਰ 150 ਤੋ ਵੱਧ ਵਿਦਿਆਰਥਿਆਂ ਦੀ ਮੈਡਿਕਲ ਸਕਰੀਨਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਨ੍ਹਾਂ ਤੋਂ ਮੌਜੂਦ ਡਾਟੇ ਦੇ ਮੁਤਾਬਕ ਯੂਨੀਵਰਸਿਟੀ ਦੇ ਬਾਹਰਲੇ ਇਲਾਕਿਆਂ ਵਿੱਚ ਰਹਿੰਦੇ ਵਿਦਿਆਰਥੀਆਂ ਦੀ ਗਿਣਤੀ 250 ਤੋਂ ਜ਼ਿਆਦਾ ਹੋ ਸਕਦੀ ਹੈ। ਡਾ. ਬਾਵਾ ਨੇ ਦੱਸਿਆ ਕਿ ਫਗਵਾੜਾ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਚ ਰੱਖੇ ਹੋਏ ਇੱਕ ਸ਼ੱਕੀ ਵਿਅਕਤੀ ਦੀ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ।


shivani attri

Content Editor

Related News