ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

Sunday, Jul 25, 2021 - 01:48 PM (IST)

ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ

ਗੁਰਦਾਸਪੁਰ/ਇਸਲਾਮਾਬਾਦ (ਜ. ਬ.)- ਘਰੋਂ ਭੱਜ ਕੇ ਅਦਾਲਤ ’ਚ ਆਪਣੀ ਇੱਛਾ ਨਾਲ ਵਿਆਹ ਕਰਨ ਵਾਲੇ ਪਤੀ-ਪਤਨੀ ਦੇ ਨਿਕਾਹ ਦੇ 6 ਦਿਨ ਬਾਅਦ ਹੀ ਅੰਤ ਬੁਰਾ ਹੋਇਆ। ਲੜਕੀ ਪੱਖ ਦੇ ਲੋਕਾਂ ਨੇ ਆਨਰ ਕਿਲਿੰਗ ਅਧੀਨ ਦੋਵਾਂ ਨੂੰ ਤਸੀਹਾਂ ਦੇ ਕੇ ਮਾਰਨ ਦੇ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਦਰੱਖ਼ਤ ਨਾਲ ਲਟਕਾ ਦਿੱਤੀਆਂ।

ਸਰਹੱਦ ਪਾਰ ਸੂਤਰਾਂ ਅਨੁਸਾਰ ਸ਼ਹਿਰ ਮਨਸ਼ੇਰਾ ਦੇ ਬਾਹਰੀਂ ਬਟਰੇਰ ਇਲਾਕੇ ਵਿਚ ਲੋਕਾਂ ਨੇ ਇਕ ਕੁੜੀ ਅਤੇ ਮੁੰਡੇ ਦੀ ਲਾਸ਼ ਦਰੱਖ਼ਤ ਨਾਲ ਲਟਕਦੀ ਪਾਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਦਰੱਖ਼ਤ ਤੋਂ ਹੇਠਾਂ ਉਤਾਰ ਕੇ ਜਦ ਲੋਕਾਂ ਤੋਂ ਪਛਾਣ ਕਰਵਾਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੁੜੀ ਦਾ ਨਾਮ ਰੁਖ਼ਸਾਨਾ ਅਤੇ ਮੁੰਡੇ ਦਾ ਨਾਮ ਰਹਿਮਤ ਰਸੂਲ ਹੈ ਅਤੇ ਦੋਵੇਂ ਹੀ ਇਸੇ ਇਲਾਕੇ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

ਪੁਲਸ ਨੇ ਸ਼ੱਕ ਦੇ ਆਧਾਰ ’ਤੇ ਰੁਖ਼ਸਾਨਾ ਦੇ ਪਿਤਾ ਆਜ਼ਾਦ ਖ਼ਾਨ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਰੁਖ਼ਸਾਨਾ ਨੇ ਸਾਡੀ ਇੱਛਾ ਤੋਂ ਉਲਟ ਰਹਿਮਤ ਨਾਲ 16 ਜੁਲਾਈ ਨੂੰ ਇਸਲਾਮਾਬਾਦ ਜਾ ਕੇ ਅਦਾਲਤ ’ਚ ਨਿਕਾਹ ਕੀਤਾ ਸੀ। ਸਾਡਾ ਪਰਿਵਾਰ ਵਿਆਹ ਲਈ ਸਹਿਮਤ ਨਹੀਂ ਸੀ। ਅਸੀਂ ਦੋਵਾਂ ਨੂੰ ਘਰ ਬੁਲਾਇਆ ਕਿ ਅਸੀਂ ਦੋਵਾਂ ਦਾ ਨਿਕਾਹ ਸਵੀਕਾਰ ਕਰ ਲਿਆ ਹੈ ਅਤੇ ਤੁਸੀਂ ਅਸ਼ੀਰਵਾਦ ਲੈਣ ਘਰ ਆ ਜਾਓ। ਉਨ੍ਹਾਂ ਦੇ ਆਉਣ ’ਤੇ ਅਸੀਂ ਦੋਵਾਂ ਦਾ ਕਤਲ ਕਰ ਕੇ ਲਾਸ਼ਾਂ ਦਰੱਖ਼ਤ ਨਾਲ ਲਟਕਾ ਦਿੱਤੀਆਂ। ਪੁਲਸ ਨੇ ਇਸ ਦੋਹਰੇ ਕਤਲ ਕਾਡ ਸਬੰਧੀ 6 ਲੋਕਾਂ ਦੇ ਖ਼ਿਲਾਫ਼ ਰਹਿਮਤ ਰਸੂਲ ਦੇ ਪਿਤਾ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ: ਡਿਪਟੀ ਕਤਲ ਕਾਂਡ: ਬੰਬੀਹਾ ਗਰੁੱਪ ਦੇ ਸਹਿਯੋਗੀ ਗੈਂਗ 'ਤੇ ਪੁਲਸ ਦਾ ਸ਼ੱਕ, ਗੁਰੂਗ੍ਰਾਮ ਦੇ ਗੈਂਗਸਟਰ ਨਾਲ ਜੁੜੇ ਤਾਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News