8 ਸਾਲਾਂ ਬਾਅਦ ਮੁੜਿਆ ਪ੍ਰੇਮੀ ਜੋੜਾ, ਪਰਿਵਾਰ ਨੇ ਘਰ ਨਾ ਵਾੜਿਆ ਤਾਂ ਸ਼ਮਸ਼ਾਨਘਾਟ 'ਚ ਲਾਏ ਡੇਰੇ

09/04/2020 5:05:42 PM

ਮੰਡੀ ਗੋਬਿੰਦਗੜ੍ਹ (ਮੱਗੋ) : ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਬਦੀਨਪੁਰ 'ਚ 8 ਸਾਲ ਪਹਿਲਾਂ ਪ੍ਰੇਮ ਵਿਆਹ ਕਰਨ ਤੋਂ ਬਾਅਦ ਵਾਪਸ ਪਰਤੇ ਇਕ ਪ੍ਰੇਮੀ ਜੋੜੇ ਨੂੰ ਪਰਿਵਾਰ ਵਾਲਿਆਂ ਨੇ ਘਰ ਨਹੀਂ ਵਾੜਿਆ ਤਾਂ ਇਸ ਜੋੜੇ ਨੇ ਸ਼ਮਸ਼ਾਨਘਾਟ ਨੂੰ ਹੀ ਆਪਣਾ ਘਰ ਬਣਾ ਲਿਆ ਅਤੇ ਪਿਛਲੇ 10 ਦਿਨਾਂ ਤੋਂ ਆਪਣੀ ਬੱਚੀ ਸਮੇਤ ਉੱਥੇ ਹੀ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਕੁੜੀ ਨਾਲ ਹਵਸ ਮਿਟਾਉਣ ਮਗਰੋਂ ਮੰਗੇਤਰ ਤੱਕ ਪਹੁੰਚਾਈਆਂ ਸੀ ਅਸ਼ਲੀਲ ਤਸਵੀਰਾਂ, ਮਾਮਲੇ 'ਚ ਆਇਆ ਨਵਾਂ ਮੋੜ

ਜਾਣਕਾਰੀ ਮੁਤਾਬਕ ਮਾਨ ਸਿੰਘ ਅਤੇ ਉਸ ਦੀ ਪਤਨੀ ਲੱਛਮੀ ਨੇ ਦੱਸਿਆ ਕਿ ਉਨ੍ਹਾਂ ਦੀ 4 ਮਹੀਨਿਆਂ ਦੀ ਛੋਟੀ ਬੱਚੀ ਹੈ। ਮਾਨ ਸਿੰਘ ਨੇ ਦੱਸਿਆ ਕਿ 8 ਸਾਲ ਪਹਿਲਾਂ ਉਸ ਨੇ ਆਪਣੀ ਮਰਜ਼ੀ ਨਾਲ ਅੰਤਰਜਾਤੀ ਵਿਆਹ ਕਰ ਲਿਆ ਸੀ। ਹੁਣ 8 ਸਾਲਾਂ ਬਾਅਦ ਜਦੋਂ ਆਪਣੇ ਪਿੰਡ ਪਹੁੰਚਿਆ ਤਾਂ ਪਿਤਾ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ, ਜਿਸ ਕਾਰਨ ਉਹ 3-4 ਦਿਨ ਪਿੰਡ 'ਚ ਇਸੇ ਤਰ੍ਹਾਂ ਭਟਕਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਮੁਫ਼ਤ 'ਕੋਵਿਡ ਟੈਸਟ' ਨੂੰ ਦਿੱਤੀ ਮਨਜ਼ੂਰੀ

ਆਖ਼ਰ ਕੋਈ ਟਿਕਾਣਾ ਨਾ ਮਿਲਿਆ ਤਾਂ ਉਸ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਹੀ ਆਪਣਾ ਘਰ ਬਣਾ ਲਿਆ। ਪੀੜਤ ਲੱਛਮੀ ਦੇਵੀ ਨੇ ਦੱਸਿਆ ਕਿ ਉਸ ਨੂੰ ਜ਼ਮੀਨ-ਜਾਇਦਾਦ, ਪੈਸਾ ਕੁੱਝ ਨਹੀਂ ਚਾਹੀਦਾ, ਸਿਰਫ ਆਪਣੇ ਸਹੁਰਿਆਂ ਵੱਲੋਂ ਰਹਿਣ ਲਈ ਇਕ ਛੱਤ ਹੀ ਚਾਹੀਦੀ ਹੈ।

ਇਹ ਵੀ ਪੜ੍ਹੋ : ਬਿੱਲ ਭਰਨ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼
ਪੁੱਤ ਨੂੰ 10 ਸਾਲ ਪਹਿਲਾਂ ਕੀਤਾ ਸੀ ਬੇਦਖ਼ਲ : ਪਿਤਾ
ਇਸ ਮਾਮਲੇ ਸਬੰਧੀ ਮਾਨ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ 10 ਸਾਲ ਪਹਿਲਾਂ ਆਪਣੇ ਬੇਟੇ ਨੂੰ ਬੇਦਖ਼ਲ ਕਰ ਦਿੱਤਾ ਸੀ। ਬੇਟੇ ਦੀਆਂ ਹਰਕਤਾਂ ਠੀਕ ਨਾ ਹੋਣ ਕਾਰਨ ਉਹ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਸੀ ਅਤੇ ਉਸ ਦੀ ਪਤਨੀ ਨੇ ਅਮਲੋਹ ਅਦਾਲਤ 'ਚ ਉਨ੍ਹਾਂ ਦੇ ਖਿਲਾਫ਼ ਜ਼ਮੀਨ-ਜਾਇਦਾਦ ਦਾ ਕੇਸ ਕੀਤਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਮਾਣ-ਸਨਮਾਨ ਨੂੰ ਭਾਰੀ ਸੱਟ ਵੱਜੀ ਹੈ।


 


Babita

Content Editor

Related News