ਪਲਾਂ 'ਚ ਛੂ-ਮੰਤਰ ਹੋਵੇਗੀ ਢਿੱਡ ਦੀ ਚਰਬੀ, ਮੈਡੀਕਲ ਸਾਇੰਸ ਬਣੀ ਲੋਕਾਂ ਲਈ ਵੱਡੀ ਉਮੀਦ

Saturday, Dec 02, 2023 - 09:22 PM (IST)

ਪਲਾਂ 'ਚ ਛੂ-ਮੰਤਰ ਹੋਵੇਗੀ ਢਿੱਡ ਦੀ ਚਰਬੀ, ਮੈਡੀਕਲ ਸਾਇੰਸ ਬਣੀ ਲੋਕਾਂ ਲਈ ਵੱਡੀ ਉਮੀਦ

ਜਲੰਧਰ : ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ 'ਚ ਕਈ ਲੋਕਾਂ ਕੋਲ ਸਿਹਤਮੰਦ ਰਹਿਣ ਲਈ ਕਸਰਤ ਕਰਨ ਦਾ ਸਮਾਂ ਵੀ ਨਹੀਂ ਹੈ। ਅਜਿਹੇ 'ਚ ਲੋਕ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਬੇਸ਼ੱਕ ਮੋਟਾਪਾ ਘਟਾਉਣਾ ਸੌਖਾ ਨਹੀਂ ਹੁੰਦਾ ਪਰ ਮੌਜੂਦਾ ਸਮੇਂ ਵਿੱਚ ਕੁਝ ਤਕਨੀਕਾਂ ਅਜਿਹੀਆਂ ਵੀ ਹਨ, ਜਿਨ੍ਹਾਂ ਰਾਹੀਂ ਆਸਾਨੀ ਨਾਲ ਭਾਰ ਘਟਾਇਆ ਜਾ ਸਕਦਾ ਹੈ। 

DMC ਤੋਂ ਗ੍ਰੈਜੂਏਟ ਕਰਨ ਵਾਲੇ ਡਾ. ਅਭਿਨਵ ਅਨੰਦ ਜਲੰਧਰ ਦੀ ਜੌਹਲ ਮਾਰਕੀਟ ਮਾਡਲ ਟਾਊਨ 'ਚ ਸਥਿਤ Skope Laparoscopy Centre ਵਿਖੇ ਦੂਰਬੀਨ ਨਾਲ ਹੋਣ ਵਾਲੇ ਸਰਜਰੀ ਅਤੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਹਨ। ਜੋ ਲੋਕ ਆਪਣਾ ਢਿੱਡ ਜਾਂ ਭਾਰ ਕਸਰਤ ਜਾਂ ਖਾਣ ਦੀਆਂ ਆਦਤਾਂ ਕਾਰਨ ਵੀ ਕੰਟਰੋਲ ਨਹੀਂ ਕਰ ਪਾ ਰਹੇ ਉਨ੍ਹਾਂ ਲੋਕਾਂ ਲਈ ਆਧੁਨਿਕ ਤਕਨੀਕਾਂ ਵਰਤ ਕੇ ਢਿੱਡ ਦੀ ਵਾਧੂ ਚਰਬੀ ਨੂੰ ਘੱਟ ਕਰਨਾ ਬਹੁਤ ਆਸਾਨ ਹੈ। ਇਸ ਸਬੰਧੀ ਜਗ ਬਾਣੀ ਨਾਲ ਖ਼ਾਸ ਗੱਲਬਾਤ ਕਰਦਿਆਂ ਡਾ. ਅਭਿਨਵ ਨੇ ਦੱਸਿਆ ਕਿ ENDOSCOPY BALLOON ਅਤੇ ENDOSCOPIC GASTROPLASTY ਦੋ ਅਜਿਹੀਆਂ ਤਕਨੀਕਾਂ ਹਨ ਜਿਸ ਵਿੱਚ ਕਿਸੇ ਤਰ੍ਹਾਂ ਦਾ ਵੀ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ ਅਤੇ ਇਹ ਤਕਨੀਕਾਂ ਪੂਰੀ ਤਰ੍ਹਾਂ ਭਰੋਸੇਮੰਦ ਹਨ। ਇਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਵੀ ਨਹੀਂ ਹੈ ਅਤੇ ਇਕ ਦੋ ਦਿਨਾਂ ਵਿੱਚ ਰਿਕਵਰ ਹੋ ਕੇ ਵਿਅਕਤੀ ਆਮ ਜ਼ਿੰਦਗੀ ਜਿਊਣ ਲੱਗ ਪੈਂਦਾ ਹੈ।  ਡਾਕਟਰ ਨੇ ਦੱਸਿਆ ਕਿ ਇਨ੍ਹਾਂ ਤਕਨੀਕਾਂ ਨਾਲ 25 ਫ਼ੀਸਦੀ ਤੱਕ ਭਾਰ ਘਟਾਇਆ ਜਾ ਸਕਦਾ ਹੈ। ਇਹ ਤਕਨੀਕ Bariatric ਸਰਜਰੀ ਨਾਲੋਂ ਵੀ ਵਧੀਆ ਹੈ ਅਤੇ ਇਹ ਤਕਨੀਕ ਉੱਤਰ ਭਾਰਤ ਵਿੱਚ ਪਹਿਲੀ ਵਾਰ ਵਰਤੀ ਜਾ ਰਹੀ ਹੈ। 

 

ENDOSCOPY BALLOON
ਇਹ ਇਕ ਅਜਿਹੀ ਤਕਨੀਕ ਹੈ, ਜਿਸ 'ਚ ਮਰੀਜ਼ ਦੇ ਢਿੱਡ 'ਚ ਸਲਾਈਨ ਨਾਲ ਭਰਿਆ ਇਕ ਗੁਬਾਰਾ ਫਿੱਟ ਕੀਤਾ ਜਾਂਦਾ ਹੈ, ਜਿਸ ਕਾਰਨ ਮਰੀਜ਼ ਨੂੰ ਥੋੜ੍ਹਾ ਖਾਣਾ ਖਾ ਕੇ ਵੀ ਢਿੱਡ ਭਰ ਜਾਣ ਦਾ ਅਹਿਸਾਸ ਹੁੰਦਾ ਹੈ। ਇਸ ਕਾਰਨ ਉਹ ਖਾਣਾ ਘੱਟ ਖਾਂਦਾ ਹੈ ਅਤੇ ਉਸ ਦਾ ਭਾਰ 10-15 ਫ਼ੀਸਦੀ ਤੱਕ ਘਟ ਸਕਦਾ ਹੈ। 1-2 ਦਿਨ ਬਾਅਦ ਮਰੀਜ਼ ਆਪਣੇ ਘਰ ਜਾ ਸਕਦਾ ਹੈ ਅਤੇ ਕੁਝ ਦਿਨ ਹਲਕੀ ਖੁਰਾਕ ਤੋਂ ਬਾਅਦ ਪਹਿਲਾਂ ਵਾਂਗ ਖਾਣਾ ਖਾ ਸਕਦਾ ਹੈ। ਕਈ ਗੁਬਾਰੇ ਭੋਜਨ ਨਾਲ ਆਪਣੇ-ਆਪ ਬਾਹਰ ਨਿਕਲ ਜਾਂਦੇ ਹਨ, ਕਈ ਗੁਬਾਰਿਆਂ ਨੂੰ ਡਾਕਟਰੀ ਸਹਾਇਤਾ ਨਾਲ ਬਾਹਰ ਕੱਢਣਾ ਪੈਂਦਾ ਹੈ।  

ENDOSCOPIC GASTROPLASTY
ਇਸ ਤਕਨੀਕ ਰਾਹੀਂ ਵਿਅਕਤੀ ਦੇ ਢਿੱਡ ਨੂੰ ਗੰਢ ਦੇ ਕੇ ਭਾਰ ਘਟਾਇਆ ਜਾਂਦਾ ਹੈ। ਇਹ ਵੀ ਇਕ ਸੁਰੱਖਿਅਤ ਤਰੀਕਾ ਹੈ। ਇਸ ਤਕਨੀਕ 'ਚ ਵਿਅਕਤੀ ਦੇ ਢਿੱਡ ਨੂੰ ਅੰਦਰੋਂ ਹੀ ਗੰਢ ਲਗਾ ਦਿੱਤੀ ਜਾਂਦੀ ਹੈ ਜਿਸ ਕਾਰਨ ਢਿੱਡ ਦਾ ਆਕਾਰ ਘਟ ਜਾਂਦਾ ਹੈ ਅਤੇ ਬੰਦਾ ਘੱਟ ਖਾਣਾ ਸ਼ੁਰੂ ਕਰ ਦਿੰਦਾ ਹੈ। 

ਜੋ ਲੋਕ ਆਪ੍ਰੇਸ਼ਨ ਰਾਹੀਂ ਭਾਰ ਘਟਾਉਣ ਬਾਰੇ ਸੋਚ ਰਹੇ ਹਨ ਇਕ ਵਾਰੀ ENDOSCOPY ਰਾਹੀਂ ਆਪਣੇ ਆਪ ਨੂੰ ਪਤਲਾ ਕਰਨ ਦੀ ਕੋਸ਼ਿਸ਼ ਕਰਨ। ਆਪ੍ਰੇਸ਼ਨ ਦੌਰਾਨ ਕਈ ਵਾਰ ਮਰੀਜ਼ ਦਾ ਭਾਰ ਜ਼ਿਆਦਾ ਘਟ ਜਾਂਦਾ ਹੈ, ਮਰੀਜ਼ ਕਮਜ਼ੋਰ ਹੋ ਜਾਂਦਾ ਹੈ ਜਾਂ ਉਸ ਨੂੰ ਸਾਰੀ ਉਮਰ ਤਾਕਤ ਵਾਸਤੇ ਦਵਾਈਆਂ ਜਾਂ ਪ੍ਰੋਟੀਨ ਲੈਣੇ ਪੈਂਦੇ ਹਨ। ਜਿਨ੍ਹਾਂ ਦਾ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।

ਤਕਨੀਕ ਦੇ ਫ਼ਾਇਦੇ
ਇਲਾਜ ਦੌਰਾਨ ਖ਼ੂਨ ਨਹੀਂ ਵਗਦਾ
ਮਰੀਜ਼ ਨੂੰ ਕੋਈ ਤਕਲੀਫ਼ ਨਹੀਂ ਆਉਂਦੀ
ਮਰੀਜ਼ ਜਲਦ ਰਿਕਵਰ ਹੋ ਜਾਂਦਾ ਹੈ
ਕੋਈ ਟਾਂਕਾ, ਚੀਰਾ ਜਾਂ ਸਰੀਰ 'ਤੇ ਦਾਗ ਨਹੀਂ ਪੈਂਦਾ

ਡਾ. ਅਭਿਨਵ ਨੇ ਲੋਕਾਂ ਨੂੰ ਇੱਥੇ ਤੱਕ ਨੌਬਤ ਨਾ ਆਉਣ ਤੋਂ ਬਚਣ ਲਈ ਕਸਰਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ 40-50 ਮਿੰਟ ਸੈਰ ਕਰਨ, ਸਵਿਮਿੰਗ ਕਰਨ ਜਾਂ ਹੋਰ ਸਰੀਰਕ ਕਸਰਤ ਕਰਨ ਨਾਲ ਇਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਹੀ ਨਹੀਂ। ਜੇਕਰ ਫਿਰ ਵੀ ਕਿਸੇ ਦਾ ਭਾਰ ਨਾ ਘਟ ਰਿਹਾ ਹੋਵੇ ਤਾਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਲਈ  Skope Laparoscopy Centre ਜਾਂ ਫੋਨ ਨੰਬਰ 8288067278 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Harnek Seechewal

Content Editor

Related News