ਧੀ ਨੂੰ ਪੇਪਰ ਦਿਵਾਉਣ  ਗਿਆ  ਪਿਉ ਹੋਇਆ ਲੁੱਟ ਦਾ ਸ਼ਿਕਾਰ

Monday, Jul 23, 2018 - 04:29 AM (IST)

ਧੀ ਨੂੰ ਪੇਪਰ ਦਿਵਾਉਣ  ਗਿਆ  ਪਿਉ ਹੋਇਆ ਲੁੱਟ ਦਾ ਸ਼ਿਕਾਰ

ਮਮਦੋਟ, (ਸ਼ਰਮਾ, ਜਸਵੰਤ)– ਇਲਾਕੇ  ’ਚ ਦਿਨੋ-ਦਿਨ ਲੁੱਟਾਂ-ਖੋਹਾਂ ਦੀਅਾਂ ਵਾਰਦਾਤਾਂ ਵਧ ਰਹੀਆਂ ਹਨ।  ਪੁਲਸ ਵਿਭਾਗ ਲੁਟੇਰਿਆਂ ਨੂੰ ਕਾਬੂ ਕਰਨ ’ਚ ਅਸਮਰਥ ਨਜ਼ਰ ਆ ਰਿਹਾ ਹੈ। ਅੱਜ ਫਿਰ ਲੁੱਟ-ਖੋਹ ਕਰਨ ਵਾਲੇ ਗਿਰੋਹ ਨੇ  ਪੇਪਰ ਦੇਣ  ਗਈ ਲਡ਼ਕੀ ਨੂੰ ਫਿਰੋਜ਼ਪੁਰ ਬੱਸ ਸਟੈਂਡ ’ਤੇ ਛੱਡ ਕੇ ਵਾਪਸ ਆ ਰਹੇ ਵਿਅਕਤੀ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ। ਇਸ ਸਬੰਧੀ ਲੁੱਟ-ਖੋਹ ਦਾ ਸ਼ਿਕਾਰ ਹੋਏ ਦੇਸਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾਡ਼  ਨੇ ਦੱਸਿਆ ਕਿ ਉਸ ਦੀ ਧੀ ਨੇ ਅੱਜ ਪਟਿਆਲਾ ਵਿਖੇ ਪੇਪਰ ਦੇਣ ਵਾਸਤੇ ਜਾਣਾ ਸੀ। ਉਹ ਉਸ ਨੂੰ ਬੱਸ ਸਟੈਂਡ ’ਤੇ  ਛੱਡ ਕੇ   ਵਾਪਸ ਆ ਰਿਹਾ ਸੀ ਤੇ ਜਦੋਂ ਚੰਡੀਗਡ਼੍ਹ ਵਾਲੀ ਬਸਤੀ (ਝੋਕ ਨੋਧ ਸਿੰਘ) ਬਾਬੇ ਦੇ ਭੱਠੇ ਕੋਲ ਪਹੁੰਚਿਆ ਤਾਂ ਪਿਛੋਂ 4 ਅਣਪਛਾਤੇ ਵਿਅਕਤੀ 2 ਮੋਟਰਸਾਈਕਲਾਂ ’ਤੇ ਆਏ ਜਿਨ੍ਹਾਂ ਨੇ ਉਸ ਦੇ ਸਾਹਮਣੇ ਆ ਕੇ  ਉਸ ਨੂੰ ਲੱਤਾਂ ਮਾਰ ਕੇ ਡੇਗ ਦਿੱਤਾ,  ਜਿਸ  ਕਾਰਨ ਉਸ ਨੂੰ ਕਾਫੀ ਸੱਟਾਂ  ਲੱਗੀਆਂ ਤੇ ਉਸ ਦੇ ਮੋਢੇ ਦਾ ਹਸ ਟੁੱਟ ਗਿਆ।
 ਉਪਰੰਤ ਉਕਤ 4 ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਨੇ ਉਸ ਨਾਲ ਹੱਥੋਪਾਈ ਕਰ ਕੇ ਉਸ ਦੀ ਜੇਬ ’ਚ ਪਿਆ ਮੋਬਾਇਲ ਤੇ ਪਰਸ ਕੱਢ ਰਿਹਾ। ਉਸ ਦੇ ਪਰਸ ’ਚ 5 ਹਜ਼ਾਰ ਰੁਪਏ ਦੀ ਨਕਦੀ,  ਏ. ਟੀ. ਐੱਮ. ਕਾਰਡ  ਤੇ  ਹੋਰ ਜ਼ਰੂਰੀ  ਕਾਗਜ਼ਾਤ  ਸਨ। ਲੁੱਟ-ਖੋਹ ਕਰਨ ਵਾਲੇ ਵਿਅਕਤੀ ਪਹਿਲਾਂ ਉਸ ਨੂੰ ਕਿਰਚ ਮਾਰਨ ਲੱਗੇ ਸਨ ਪਰ ਉਸ ਵੱਲੋਂ ਮਿੰਨਤਾਂ ਕਰਨ ’ਤੇ  ਉਨ੍ਹਾਂ ਉਸ ਨੂੰ ਛੱਡ ਦਿੱਤਾ। ਇਸ ਸਬੰਧੀ ਦੇਸਾ ਸਿੰਘ ਵੱਲੋਂ ਥਾਣਾ ਮਮਦੋਟ ਵਿਖੇ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਹਰ ਰੋਜ਼ ਹੋ ਰਹੀਆਂ ਲੁੱਟਾਂ-ਖੋਹਾਂ ਦੀਅਾਂ ਵਾਰਦਾਤਾਂ ਕਾਰਨ ਇਲਾਕੇ ਭਰ ਦੇ ਲੋਕਾਂ ’ਚ ਭਾਰੀ ਡਰ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ  ਇਨ੍ਹਾਂ ਵਾਰਦਾਤਾਂ ’ਤੇ ਕਾਬੂ ਪਾਇਆ ਜਾਵੇ। 


Related News