ਲੁਟੇਰਿਆਂ ਦੇ ਹੌਸਲੇ ਬੁਲੰਦ, ਹੁਣ ਜਲੰਧਰ 'ਚ ਗੰਨ ਪੁਆਇੰਟ 'ਤੇ ਲੁੱਟੀ ਕਾਰ

Monday, Apr 18, 2022 - 10:13 PM (IST)

ਲੁਟੇਰਿਆਂ ਦੇ ਹੌਸਲੇ ਬੁਲੰਦ, ਹੁਣ ਜਲੰਧਰ 'ਚ ਗੰਨ ਪੁਆਇੰਟ 'ਤੇ ਲੁੱਟੀ ਕਾਰ

ਜਲੰਧਰ (ਵਰੁਣ) : ਸ਼ਹਿਰ 'ਚ ਲੁੱਟ-ਖੋਹ ਦੀਆਂ ਘਟਨਾਵਾਂ ਲੋਕਾਂ ਲਈ ਲਗਾਤਾਰ ਸਿਰਦਰਦੀ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਦੀ ਲੁੱਟ ਦੀ ਇਕ ਹੋਰ ਘਟਨਾ ਅੱਜ ਮਹਾਨਗਰ ਦੇ ਕੂਲ ਰੋਡ 'ਤੇ ਪੈਂਦੇ ਸਾਂਝਾ ਚੁੱਲ੍ਹਾ ਨੇੜੇ ਦੇਖਣ ਨੂੰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਮਾਲਕ ਆਪਣੀ ਪਤਨੀ ਨੂੰ ਕਾਰ 'ਚ ਬਿਠਾ ਕੇ ਕੁਝ ਸਾਮਾਨ ਲੈਣ ਦੁਕਾਨ 'ਤੇ ਗਿਆ ਸੀ ਕਿ ਇਸੇ ਦੌਰਾਨ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਗੰਨ ਪੁਆਇੰਟ 'ਤੇ ਗੱਡੀ ਨੂੰ ਔਰਤ ਸਮੇਤ ਹੀ ਲੈ ਕੇ ਫ਼ਰਾਰ ਹੋ ਗਏ। ਹਾਲਾਂਕਿ ਲੁਟੇਰਿਆਂ ਨੇ ਕੁਝ ਦੂਰ ਜਾ ਕੇ ਔਰਤ ਨੂੰ ਸੜਕ ਦੇ ਵਿਚਕਾਰ ਉਤਾਰ ਦਿੱਤਾ ਤੇ ਕਾਰ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦੀ ਇਸ ਹਰਕਤ ਨੂੰ ਦੇਖ ਕੇ ਲੋਕਾਂ 'ਚ ਡਰ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਦੋ ਸਾਥੀ MP-5 ਗੰਨ ਤੇ 44 ਜ਼ਿੰਦਾ ਕਾਰਤੂਸਾਂ ਸਣੇ ਗ੍ਰਿਫ਼ਤਾਰ


author

Manoj

Content Editor

Related News