ਪੀ. ਜੀ. ਆਈ. ''ਚ ਧੀ ਦਾ ਇਲਾਜ ਕਰਾਉਣ ਆਏ ਵਿਅਕਤੀ ਨੂੰ ਲੁੱਟਿਆ

06/17/2019 3:06:19 PM

ਚੰਡੀਗੜ੍ਹ (ਸੁਸ਼ੀਲ) : ਬੇਟੀ ਦਾ ਇਲਾਜ ਕਰਵਾਉਣ ਆਏ ਵਿਅਕਤੀ ਤੋਂ ਮੋਟਰਾਸਾਈਕਲ ਸਵਾਰ 2 ਨੌਜਵਾਨ 45 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਪਠਾਨਕੋਟ ਵਾਸੀ ਸੂਰਜ ਪ੍ਰਕਾਸ਼ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ। ਪੁਲਸ ਲੁਟੇਰਿਆਂ ਨੂੰ ਫੜ੍ਹਨ ਲਈ ਪੀ. ਜੀ. ਆਈ. 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਸੂਰਜ ਪ੍ਰਕਾਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਬੇਟੀ ਕਿਡਨੀ ਦੇ ਰੋਗ ਨਾਲ ਪੀੜਤ ਹੈ। ਉਹ ਪੀ. ਜੀ. ਆਈ. 'ਚ ਦਾਖਲ ਹੈ।

6 ਜੂਨ ਦੀ ਰਾਤ ਉਸ ਨੇ ਪੀ. ਜੀ. ਆਈ. ਸਥਿਤ ਕੈਮਿਸਟ ਸ਼ਾਮ ਤੋਂ ਬੇਟੀ ਦੀਆਂ ਦਵਾਈਆਂ ਖਰੀਦੀਆਂ ਅਤੇ ਬੇਟੀ ਨੂੰ ਦੇ ਕੇ ਸੌਣ ਲਈ ਗੁਰਦੁਆਰੇ ਜਾਣ ਲੱਗਾ ਤਾਂ ਮੋਟਰਸਾਈਕਲ ਸਵਾਰ 2 ਨੌਜਵਾਨ ਉਸਦਾ ਪਿੱਛਾ ਕਰਨ ਲੱਗੇ। ਜਦੋਂ ਉਹ ਗੁਰਦੁਆਰੇ ਕੋਲ ਪੁੱਜਿਆ ਤਾਂ ਦੋਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਕ ਨੌਜਵਾਨ ਨੇ ਉਸ ਨੂੰ ਫੜ੍ਹ ਲਿਆ ਅਤੇ ਦੂਜੇ ਨੇ ਉਸ ਦੀ ਜੇਬ 'ਚੋਂ 45 ਹਜ਼ਾਰ ਰੁਪਏ ਕੱਢੇ ਅਤੇ ਫਰਾਰ ਹੋ ਗੇ। ਪੀੜਤ ਨੇ ਦੱਸਿਆ ਕਿ ਬੇਟੀ ਦੇ ਇਲਾਜ ਲਈ ਪੈਸਿਆਂ ਦੀ ਲੋੜ ਹੋਣ ਕਾਰਨ ਉਹ ਬਿਨ੍ਹਾਂ ਸ਼ਿਕਾਇਤ ਦਿੱਤੇ ਹੀ ਪਠਾਨਕੋਟ ਪੈਸੇ ਲੈਣ ਚਲਾ ਗਿਆ। ਪਠਾਨਕੋਟ ਤੋਂ ਵਾਪਸ ਆਉਣ ਤੋਂ ਬਾਅਦ ਸੂਰਜ ਪ੍ਰਕਾਸ਼ ਨੇ ਲੁੱਟ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।


Babita

Content Editor

Related News