ਲੁਟੇਰਾ ਗਿਰੋਹ ਨੇ ਉਡਾਈ ''ਪੰਜਾਬ ਪੁਲਸ'' ਦੀ ਨੀਂਦ, ਹੱਥ ਨਾ ਲੱਗਾ ਕੋਈ ਸੁਰਾਗ

Saturday, Feb 01, 2020 - 03:58 PM (IST)

ਲੁਟੇਰਾ ਗਿਰੋਹ ਨੇ ਉਡਾਈ ''ਪੰਜਾਬ ਪੁਲਸ'' ਦੀ ਨੀਂਦ, ਹੱਥ ਨਾ ਲੱਗਾ ਕੋਈ ਸੁਰਾਗ

ਲੁਧਿਆਣਾ : ਪੰਜਾਬ 'ਚ ਇਨ੍ਹੀਂ ਦਿਨੀਂ 4 ਲੁਟੇਰਿਆਂ ਦੇ ਗਿਰੋਹ ਨੇ ਪੰਜਾਬ ਪੁਲਸ ਦੀ ਨੀਂਦ ਉਡਾ ਰੱਖੀ ਹੈ। ਇਸ ਗਿਰੋਹ ਵਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ 'ਚ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਪੁਲਸ ਦੀ ਕਾਰਵਾਈ ਸੀ. ਸੀ. ਟੀ. ਵੀ. ਕੈਮਰੇ ਖੰਗਾਲਣ ਤੇ ਕਾਲ ਟਰੇਸ ਕਰਨ ਤੱਕ ਹੀ ਸੀਮਤ ਹੈ। ਲੁਟੇਰਿਆਂ ਨੇ 2 ਦਿਨ ਪਹਿਲਾਂ ਲੁਧਿਆਣਾ 'ਚ ਸੋਨੇ ਦੇ ਥੋਕ ਵਪਾਰੀ ਦੀ ਦੁਕਾਨ ਤੋਂ 2 ਕਰੋੜ ਰੁਪਏ ਦਾ ਸੋਨਾ ਲੁੱਟ ਲਿਆ ਸੀ।

ਬੀਤੇ ਦਿਨ ਹੀ ਫਗਵਾੜਾ ਦੇ ਪਾਸ਼ਟਾ ਇਲਾਕੇ 'ਚ ਹਥਿਆਰਾਂ ਦੀ ਨੋਕ 'ਤੇ ਭਾਜਪਾ ਨੇਤਾ ਦੇ ਭਰਾ ਦੀ ਜਿਊਲਰੀ ਦੀ ਦੁਕਾਨ 'ਤੇ ਦਿਨ-ਦਿਹਾੜੇ ਲੁੱਟ ਹੋ ਗਈ। ਇਸ ਤੋਂ ਬਾਅਦ ਰਾਏਕੋਟ 'ਚ ਵੀ 4 ਲੁਟੇਰਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਿੰਨੇ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਤਰੀਕਾ ਇੱਕੋ ਜਿਹਾ ਲੱਗ ਰਿਹਾ ਹੈ। ਤਿੰਨਾਂ ਵਾਰਦਾਤਾਂ 'ਚੋਂ ਲੁਟੇਰਿਆਂ ਦੀ ਗਿਣਤੀ 4 ਹੋਣ ਕਾਰਨ 3 ਜ਼ਿਲਿਆਂ ਦੀ ਪੁਲਸ ਹੁਣ ਸਾਂਝੀ ਜਾਂਚ ਕਰ ਰਹੀ ਹੈ।


author

Babita

Content Editor

Related News